ਭਾਰਤ ਨਾਲ ਸਾਂਝ ਦਾ ਬਹੁਤ ਸਨਮਾਨ ਕਰਦਾ ਹਾਂ : ਬਾਈਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਅਤਿਵਾਦ ਦੇ ਹਰ ਰੂਪ ਵਿਰੁਧ ਭਾਰਤ ਨਾਲ ਮਿਲ ਕੇ ਕੰਮ ਕਰਾਂਗੇ

image

ਵਾਸ਼ਿੰਗਟਨ, 25 ਅਕਤੂਬਰ : ਭਾਰਤ ਦੇ ਹਵਾ ਪ੍ਰਦੁਸ਼ਣ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਦੀ ਨਿਖੇਧੀ ਕਰਦੇ ਹੋਏ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ. ਬਾਈਡਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਨ੍ਹਾਂ ਦੀ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ, ਅਮਰੀਕਾ ਨਾਲ ਭਾਰਤ ਦੀ ਸਾਂਝ ਦਾ ਬੇਹਦ ਸਨਮਾਨ ਕਰਦੇ ਹਨ। ਬਾਈਡਨ ਨੇ ਟਵੀਟ ਕੀਤਾ,''ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ 'ਗੰਦਾ' ਦੇਸ਼ ਦਸਿਆ ਹੈ। ਇਸ ਤਰ੍ਹਾਂ ਨਾਲ ਅਪਣੇ ਮਿੱਤਰਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਨਾਲ ਜਲਵਾਯੂ ਪਰਵਰਤਨ ਵਰਗੀਆਂ ਆਲਮੀ ਚੁਨੌਤੀਆਂ ਦਾ ਸਾਹਮਣਾ ਵੀ ਨਹੀਂ ਕੀਤਾ ਜਾਂਦਾ।''


  ਇੰਡੀਆ ਵੇਸਟ' ਹਫ਼ਤਾਵਾਰੀ ਦੇ ਹਾਲੀਆ ਅੰਕ ਵਿਚ ਪ੍ਰਕਾਸ਼ਤ ਅਪਣੇ ਲੇਖ ਨੂੰ ਟਵੀਟ ਕਰਦੇ ਹੋਏ ਬਾਈਡਨ ਨੇ ਕਿਹਾ,''ਕਮਲਾ ਹੈਰਿਸ ਅਤੇ ਮੈਂ ਸਾਡੀ ਭਾਰਤ ਨਾਲ ਸਾਂਝ ਨੂੰ ਖ਼ੂਬ ਮਹੱਤਵ ਦਿੰਦੇ ਹਾਂ ਅਤੇ ਅਸੀਂ ਸਾਡੀ ਵਿਦੇਸ਼ ਨੀਤੀ ਵਿਚ ਸਨਮਾਨ ਨੂੰ ਫਿਰ ਤੋਂ ਕੇਂਦਰ ਵਿਚ ਰੱਖਾਂਗੇ।'' ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਅਮਰੀਕਾ ਅਤੇ ਭਾਰਤ ਅਤਿਵਾਦ ਦੇ ਸਾਰੇ ਰੂਪਾਂ ਵਿਰੁਧ ਹੋਰ ਸ਼ਾਂਤੀ ਅਤੇ ਸਥਿਰਤਾ ਦੇ ਅਜਿਹੇ ਖੇਤਰ ਨੂੰ ਵਧਾਵਾ ਦੇਣ ਲਈ ਨਾਲ ਮਿਲ ਕੇ ਕੰਮ ਕਰਾਂਨਗੇ, ਜਿਥੇ ਚੀਨ ਜਾਂ ਕੋਈ ਹੋਰ ਦੇਸ਼ ਅਪਣੇ ਗੁਆਂਢੀ ਦੇਸ਼ਾਂ ਨੂੰ ਚਿਤਾਵਨੀ ਨਹੀਂ ਦਿੰਦਾ ਹੋਵੇ।


 ਉਨ੍ਹਾਂ ਕਿਹਾ ਕਿ ਉਹ ਬਾਜ਼ਾਰਾਂ ਨੂੰ ਖੋਲ੍ਹਣਗੇ ਅਤੇ ਅਮਰੀਕਾ ਅਤੇ ਭਾਰਤ ਵਿਚ ਮੱਧ ਵਰਗ ਲਈ ਕੰਮ ਕਰਨਗੇ ਅਤੇ ਜਲਵਾਯੂ ਪਰਵਤਨ ਵਰਗੀਆਂ ਆਲਮੀ ਚੁਨੌਤੀਆਂ ਦਾ ਸਾਹਮਣਾ ਵੀ ਨਾਲ ਮਿਲ ਕੇ ਕਰਨਗੇ। (ਪੀਟੀਆਈ)



 ਟਰੰਪ ਨੇ ਭਾਰਤ, ਚੀਨ ਤੇ ਰੂਸ ਨੂੰ ਕਿਹਾ ਸੀ 'ਗੰਦੇ' ਦੇਸ਼
ਯਾਦ ਰਹੇ ਕਿ ਟਰੰਪ ਨੇ ਦੋ ਦਿਨ ਪਹਿਲਾਂ ਰਾਸ਼ਟਰਪਤੀ ਚੋਣਾਂ ਦੀ ਬਹਿਸ ਦੌਰਾਨ ਚੀਨ, ਭਾਰਤ ਅਤੇ ਰੂਸ ਬਾਰੇ ਕਿਹਾ ਸੀ ਕਿ ਇਹ ਦੇਸ਼ ਅਪਣੀ 'ਗੰਦੀ' ਹਵਾ ਦਾ ਧਿਆਨ ਨਹੀਂ ਰੱਖ ਰਹੇ ਹਨ। ਵੀਰਵਾਰ ਨੂੰ ਟੇਨੇਸੀ ਦੇ ਨੈਸ਼ਵਿਲ ਵਿਚ ਬਾਈਡਨ ਨਾਲ ਆਖ਼ਰੀ ਬਹਿਸ ਦੌਰਾਨ ਟਰੰਪ ਨੇ ਕਿਹਾ ਸੀ,''ਚੀਨ ਨੂੰ ਦੇਖੋ, ਉਹ ਕਿੰਨਾ ਗੰਦਾ ਹੈ। ਰੂਸ ਨੂੰ ਦੇਖੋ। ਭਾਰਤ ਨੂੰ ਦੇਖੋ। ਉਥੇ ਹਵਾ ਬਹੁਤ ਗੰਦੀ ਹੈ।

image




ਭਾਰਤੀ-ਅਮਰੀਕੀਆਂ ਦੀ ਤਾਕਤ ਸਮਝਦੇ ਹਨ ਟਰੰਪ : ਅਧਿਕਾਰੀ




ਫ਼ਿਲਾਡੇਲਫ਼ਿਆ, 25 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਅਭਿਆਨ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤੀ ਅਮਰੀਕੀ ਜਨਤਾ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਨਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਪਾ ਸਕਦੀ ਹੈ ਅਤੇ ਰਾਸ਼ਟਰਪਤੀ ਟਰੰਪ ਉਨ੍ਹਾਂ ਦੀ ਤਾਕਤ ਸਮਝਦੇ ਹਨ। ਟਰੰਪ ਵਿਕਟਰੀ ਇੰਡੀਅਨ ਅਮਰੀਕਨ ਫ਼ਾਈਨੇਂਯ ਕਮੇਟੀ (ਟਰੰਪ ਨੂੰ ਦੁਬਾਰਾ ਚੁਣਨ ਲਈ ਭਾਰਤੀ ਅਮਰੀਕੀ ਵਿੱਤ ਕਮੇਟੀ) ਦੇ ਸਹਿ ਪ੍ਰਧਾਨ ਅਲ ਮੇਸਨ ਨੇ ਕਿਹਾ,''ਤੁਸੀ ਭਾਰਤੀ ਅਮਰੀਕੀ ਲੋਕ ਅਜਿਹੀ ਤਾਕਤ ਹੋ, ਜਿਸ ਨੂੰ ਅੱਜ ਦੇ ਸਮੇਂ ਦਾ ਅਹਿਸਾਸ ਨਹੀਂ ਹੈ ਪਰ ਰਾਸ਼ਟਰਪਤੀ ਟਰੰਪ ਤੁਹਾਲੀ ਸ਼ਕਤੀ ਨੂੰ ਸਮਝਦੇ ਹਨ।'' ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ ਅਮਰੀਕੀ ਅਗਵਾਈ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।