Pakistan News: ਪਾਕਿ 'ਤੇ ਤਾਲਿਬਾਨ ਦੀ ‘ਵਾਟਰ ਸਟਰਾਈਕ', ਕੁਨਾਰ ਨਦੀ 'ਤੇ ਬੰਨ੍ਹ ਬਣਾ ਕੇ ਪਾਣੀ ਰੋਕਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News: “ਅਫ਼ਗ਼ਾਨਾਂ ਨੂੰ ਅਪਣੇ ਪਾਣੀ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਹੈ।''

Taliban's 'water strike' on Pakistan News

Taliban's 'water strike' on Pakistan News: ਅਫ਼ਗ਼ਾਨਿਸਤਾਨ ਨੇ ਕੁਨਾਰ ਨਦੀ ’ਤੇ ਨਵੇਂ ਡੈਮ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਦੇ ਪ੍ਰਵਾਹ ਨੂੰ ਰੋਕ ਸਕਦਾ ਹੈ। ਭਾਰਤ ਤੋਂ ਬਾਅਦ, ਅਫ਼ਗ਼ਾਨਿਸਤਾਨ ਨੇ ਵੀ ਪਾਕਿਸਤਾਨ ਤੋਂ ਪਾਣੀ ਰੋਕਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਗੁਆਂਢੀ ਦੇਸ਼ ਵਿਚ ਪਾਣੀ ਦੀ ਭਾਰੀ ਕਮੀ ਹੋ ਸਕਦੀ ਹੈ।

ਤਾਲਿਬਾਨ ਦੇ ਉਪ ਸੂਚਨਾ ਮੰਤਰੀ ਮੁਜਾਹਿਦ ਫਰਾਹੀ ਨੇ ਐਲਾਨ ਕੀਤਾ ਕਿ ਪਾਣੀ ਅਤੇ ਊਰਜਾ ਮੰਤਰਾਲੇ ਨੂੰ ਤਾਲਿਬਾਨ ਦੇ ਸੁਪਰੀਮ ਲੀਡਰ ਸ਼ੇਖ ਹਿਬਾਤੁੱਲਾ ਅਖੁੰਦਜਾਦਾ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਉਹ ਬਿਨਾਂ ਦੇਰੀ ਦੇ ਕੁਨਾਰ ਨਦੀ ’ਤੇ ਡੈਮਾਂ ਦੀ ਉਸਾਰੀ ਸ਼ੁਰੂ ਕਰਨ।

ਤਾਲਿਬਾਨ ਦੇ ਊਰਜਾ ਅਤੇ ਜਲ ਮੰਤਰਾਲੇ ਨੇ ਕਿਹਾ ਕਿ “ਸਤਿਕਾਰਯੋਗ ਅਮੀਰ ਅਲ-ਮੁਮਿਨੀਨ ਨੇ ਉਨ੍ਹਾਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਜਲਦੀ ਤੋਂ ਜਲਦੀ ਕੁਨਾਰ ਨਦੀ ’ਤੇ ਡੈਮਾਂ ਦੀ ਉਸਾਰੀ ਸ਼ੁਰੂ ਕਰਨ, ਘਰੇਲੂ ਕੰਪਨੀਆਂ ਨਾਲ ਸਮਝੌਤਾ ਕਰਨ ਅਤੇ ਹੋਰ ਵਿਦੇਸ਼ੀ ਕੰਪਨੀਆਂ ਦੀ ਉਡੀਕ ਨਾ ਕਰਨ।’’ ਊਰਜਾ ਅਤੇ ਜਲ ਮੰਤਰਾਲੇ ਦੇ ਮੁਖੀ ਮੁੱਲਾ ਅਬਦੁਲ ਲਤੀਫ਼ ਮਨਸੂਰ ਨੇ ਕਿਹਾ ਕਿ “ਅਫ਼ਗ਼ਾਨਾਂ ਨੂੰ ਅਪਣੇ ਪਾਣੀ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਹੈ।’’

ਤਾਲਿਬਾਨ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਪਹਿਲਾਂ ਹੀ ਭਾਰਤ ਵਲੋਂ ਸਿੰਧੂ ਨਦੀ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਦੁਖੀ ਹੈ ਅਤੇ ਅਫ਼ਗ਼ਾਨਿਸਤਾਨ ਦਾ ਇਹ ਕਦਮ ਪਾਕਿਸਤਾਨ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ।  (ਏਜੰਸੀ)