ਹੋਰ 43 ਐਪਸ ਬੈਨ ਹੋਣ 'ਤੇ ਭੜਕਿਆ ਚੀਨ, ਭਾਰਤ ਦੇ ਫ਼ੈਸਲੇ ਨੂੰ ਦਸਿਆ ਨਿਯਮਾਂ ਦੇ ਵਿਰੁਧ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੋਰ 43 ਐਪਸ ਬੈਨ ਹੋਣ 'ਤੇ ਭੜਕਿਆ ਚੀਨ, ਭਾਰਤ ਦੇ ਫ਼ੈਸਲੇ ਨੂੰ ਦਸਿਆ ਨਿਯਮਾਂ ਦੇ ਵਿਰੁਧ

image


ਬੀਜਿੰਗ, 25 ਨਵੰਬਰ : ਚੀਨ ਨੇ ਬੁਧਵਾਰ ਨੂੰ 43 ਹੋਰ ਚੀਨੀ ਮੋਬਾਈਲ ਐਪਸ ਬੈਨ ਦਾ ਵਿਰੋਧ ਕੀਤਾ ਅਤੇ ਭਾਰਤ ਦੇ ਇਸ ਕਦਮ ਨੂੰ ਵਰਲਡ ਟ੍ਰੇਡ ਆਰਗਨਾਈਜੇਸ਼ਨ (ਡਬਲਿਊ.ਟੀ.ਓ.) ਦੇ ਨਿਯਮਾਂ ਦੇ ਖ਼ਿਲਾਫ਼ ਕਰਾਰ ਦਿਤਾ ਹੈ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਵਲੋਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚੀਨੀ ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

image


ਚੀਨੀ ਦੂਤਾਘਰ ਦੇ ਬੁਲਾਰੇ ਝਾਉ ਲਿਜਿਆਂਗ ਨੇ ਭਾਰਤ ਵਲੋਂ 43 ਚੀਨੀ ਐਪਸ ਬੈਨ ਦਾ ਵਿਰੋਧ ਕੀਤਾ ਹੈ। ਨਾਲ ਹੀ ਇਸ ਨੂੰ ਡਬਲਿਊ.ਟੀ.ਓ. ਨਿਯਮਾਂ ਖ਼ਿਲਾਫ਼ ਦਸਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਵਲੋਂ ਚੀਨੀ ਸਮੇਤ ਹੋਰ ਦੇਸ਼ਾਂ ਨੂੰ ਨਿਰਪੱਖ ਅਤੇ ਗ਼ੈਰ-ਭੇਦਭਾਵਪੂਰਨ ਕਾਰੋਬਾਰੀ ਮਾਹੌਲ ਮੁਹਈਆ ਕਰਵਾਇਆ ਜਾਵੇਗਾ, ਜਿਸ ਨਾਲ ਡਬਲਿਊ.ਟੀ.ਓ. ਦੇ ਨਿਯਮਾਂ ਦਾ ਉਲੰਘਣ ਨਾ ਹੋਵੇ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਅਪਣੇ ਦੇਸ਼ 'ਚ ਵਿਦੇਸ਼ੀ ਕੰਪਨੀਆਂ ਲਈ ਡਬਲਿਊ.ਟੀ.ਓ. ਨਿਯਮਾਂ ਦੀ ਪੂਰਣ ਪਾਲਨਾ ਕਰਦੀ ਹੈ। ਚੀਨ ਅਤੇ ਭਾਰਤ ਨੂੰ ਇਕ-ਦੂਜੇ ਵਿਕਾਸ ਦੇ ਮੌਕੇ ਦੇਣੇ ਚਾਹੀਦੇ ਹਨ ਨਾ ਕਿ ਡਰ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਨੂੰ ਦੋ-ਪੱਖੀ ਆਰਥਕ ਅਤੇ ਵਪਾਰ ਰਿਸ਼ਤੇ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਗੱਲਬਾਤ ਦਾ ਰਸਤਾ ਚੁਣਨਾ ਚਾਹੀਦਾ ਹੈ।    (ਪੀਟੀਆਈ)