ਡੱਚ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਸਫ਼ੀਰ ਨੂੰ ਕਿਹਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀਆਂ ਦੀ ਉਪਲੱਬਧੀਆਂ, ਸਮਾਜ 'ਚ ਉਨ੍ਹਾਂ ਦੇ ਯੋਗਦਾਨ 'ਤੇ ਮਾਣ ਹੈ

image

ਦਿ ਹੇਗ, 25 ਨਵੰਬਰ : ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਯੁਰੋਪ ਦੇ ਉਨ੍ਹਾ ਦੋਸ਼ਾ 'ਚ ਸ਼ਾਮਲ ਹੈ ਜਿਥੇ ਸੱਭ ਤੋਂ ਵੱਧ ਭਾਰਤੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਭਾਰਤੀਆਂ ਦੀ ਉਪਲਬੱਧੀਆਂ ਅਤੇ ਸਮਾਜ 'ਚ ਉਨ੍ਹਾਂ ਦੇ ਯੋਗਦਾਨ 'ਤੇ ਮਾਣ ਹੈ। ਇਸ ਮਹੀਨੇ ਨੀਦਰਲੈਂਡ 'ਚ ਅਪਣਾ ਕਾਰਜਕਾਲ ਪੂਰਾ ਕਰਨ ਜਾ ਰਹੇ ਭਾਰਤ ਦੇ ਸਫ਼ੀਰ ਵੇਣੂ ਰਾਜਮਣੀ ਨੂੰ ਲਿੱਖੇ ਪੱਤਰ 'ਚ ਡਚ ਦੇ ਪ੍ਰਧਾਨ ਮੰਤਰੀ ਨੇ ਸੱਤ ਦਹਾਕਿਆਂ ਦੇ ਲੰਮੇ ਭਾਰਤ-ਨੀਦਰਲੈਂਡ ਦੁਵੱਲੇ ਸੰਬੰਧਾਂ ਦਾ
ਜ਼ਿਕਰ ਕੀਤਾ ਅਤੇ ਕਿਹਾ ਕਿ ਦੋਨਾਂ ਦੇਸ਼ ਪਾਣੀ, ਖੇਤੀ ਅਤੇ ਨਵੀਕਰਣੀ ਉਰਜਾ ਸਮੇਤ ਵੱਖ ਵੱਖ ਖੇਤਰਾਂ 'ਚ ਮਿਲਕੇ ਕੰਮ ਕਰ ਰਹੇ ਹਨ। ਰੂਟ ਨੇ 20 ਨਵੰਬਰ ਨੂੰ ਲਿਖੇ ਪੱਤਰ 'ਚ ਕਿਹਾ, ''ਨੀਦਰਲੈਂਡ ਅਤੇ ਭਾਰਤ ਵਿਚਕਾਰ 70 ਸਾਲ ਤੋਂ ਦੁਵੱਲੇ ਸੰਬੰਧ ਹਨ ਅਤੇ ਨੀਦਰਲੈਂਡ ਯੁਰੋਪ ਦੇ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜਿਥੇ ਸੱਭ ਤੋਂ ਵੱਧ ਭਾਰਤੀ ਰਹਿੰਦੇ ਹਨ। ਸਾਨੂੰ ਉਨ੍ਹਾਂ ਦੀ ਉਪਲੱਬਧੀਆਂ ਅਤੇ ਸਾਡੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ 'ਤੇ ਮਾਣ ਹੈ।

image


ਰੂਟ ਨੇ ਰਾਜਮਣੀ ਨੂੰ ਲਿਖੇ ਪੱਤਰ 'ਚ ਕਿਹਾ, ''ਮੈਨੂੰ ਵਿਸ਼ਵਾਸ਼ ਹੈ ਕਿ ਨੀਦਰਲੈਂਡ ਨਾਲ ਤੁਹਾਡਾ ਰਿਸ਼ਤਾ ਤੁਹਾਡੇ ਤਬਦੀਲੀ ਨਾਲ ਖ਼ਤਮ ਨਹੀਂ ਹੋਵੇਗਾ ਅਤੇ ਤੁਸੀਂ ਡੱਚ-ਭਾਰਤੀ ਮਿੱਤਰਤਾ 'ਚ ਕੂਟਨੀਤਕ ਯੋਗਦਾਨ ਦੇਣਾ ਜਾਰੀ ਰਖਾਂਗੇ।''
ਰਾਜਮਣੀ ਜੂਨ, 2017 ਤੋਂ ਨੀਦਰਲੈਂਡ 'ਚ ਭਾਰਤ ਦੇ ਸਫ਼ੀਰ ਵਜੋਂ ਕੰਮ ਕਰ ਰਹੇ ਹਨ ਅਤੇ ਸਫ਼ੀਰ ਦੇ ਤੌਰ 'ਤੇ ਤਿੰਨ ਦਹਾਕਿਆਂ ਦੇ ਕਰੀਅਰ ਦੇ ਬਾਅਦ ਆਉਣ ਵਾਲੀ 30 ਨਵੰਬਰ ਨੂੰ ਸੇਵਮੁਕਤ ਹੋ ਰਹੇ ਹਨ। (ਪੀਟੀਆਈ)