ਅਫਗਾਨਿਸਤਾਨ 'ਚ ਹੋਇਆ ਵੱਡਾ ਬੰਬ ਧਮਾਕਾ, 17 ਲੋਕਾਂ ਦੀ ਮੌਤ, 50 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

car bomb blast

ਕਾਬੁਲ: ਅਫਗਾਨਿਸਤਾਨ ਦੇ ਬਮਿਆਨ ਸੂਬੇ 'ਚ ਬੀਤੇ ਦਿਨੀ ਵੱਡਾ ਬੰਬ ਧਮਾਕਾ ਹੋਇਆ। ਇਸ ਧਮਾਕੇ 'ਚ ਇਕ ਪੁਲਿਸ ਕਰਮੀ ਸਮੇਤ 17 ਲੋਕਾਂ ਦੀ ਮੌਤ ਹੋ ਗਈ ਤੇ 50 ਲੋਕ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਇਹ ਹਾਦਸਾ ਬਮਿਆਨ ਸੂਬੇ 'ਚ ਸੜਕ ਦੇ ਕਿਨਾਰੇ ਲੁਕਾ ਕੇ ਰੱਖੇ ਗਏ ਬੰਬ 'ਚ ਵਿਸਫੋਟ ਹੋਣ ਨਾਲ ਹੋਇਆ ਹੈ। ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਸਰਕਾਰੀ ਵਾਰਤਾਕਾਰ ਤੇ ਤਾਲਿਬਾਨ ਦੇ ਪ੍ਰਤੀਨਿਧੀ ਦਹਾਕਿਆਂ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ।

ਮੀਡੀਆ ਰਿਪੋਰਟ ਦੇ ਮੁਤਾਬਿਕ ਹੁਣ ਤੱਕ ਬਮਿਆਨ ਸੂਬੇ 'ਚ ਦੁਪਹਿਰ ਸਮੇਂ ਹੋਏ ਵਿਸਫੋਟ 'ਚ 50 ਲੋਕ ਜ਼ਖ਼ਮੀ ਹੋ ਗਏ। ਧਮਾਕੇ 'ਚ ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੀ ਪੁਲਿਸ ਮੁਤਾਬਕ ਲਗਾਤਾਰ ਦੋ ਧਮਾਕੇ ਹੋਏ। ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।