Ethiopia ਦਾ ਹੇਲੀ ਗੁੱਬੀ ਜਵਾਲਾਮੁਖੀ 12 ਹਜ਼ਾਰ ਸਾਲ ਬਾਅਦ ਫਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

15 ਕਿਲੋਮੀਟਰ ਉੱਚਾਈ ਤੱਕ ਪਹੁੰਚੀ ਰਾਖ, 4,300 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚਿਆ ਰਾਖ ਦਾ ਅਸਰ

Ethiopia's Haile Gubbi volcano erupts after 12,000 years

ਅਦੀਸ ਅਬਾਬਾ : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ 12 ਹਜ਼ਾਰ ਸਾਲ ਬਾਅਦ ਐਤਵਾਰ ਨੂੰ ਅਚਾਨਕ ਫਟ ਗਿਆ। ਜਵਾਲਾਮੁਖੀ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ ਫੈਲ ਗਈ ।
ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ’ਚ ਵੀ ਦੇਖਿਆ ਗਿਆ ।

ਇੰਡੀਆ ਮੈਟ ਸਕਾਈ ਵੈਦਰ ਅਲਰਟ ਨੇ ਰਿਪੋਰਟ ਦਿੱਤੀ ਕਿ ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਹੁਣ ਉੱਤਰ-ਪੂਰਬ ਵੱਲ ਵਧ ਰਿਹਾ ਹੈ।

ਇਹ ਬੱਦਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਫੈਲ ਗਿਆ ਹੈ । ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂਹ ਸਕਦਾ ਹੈ । ਇਸਦਾ ਪ੍ਰਭਾਵ ਰਾਤ ਦੇ ਸਮੇਂ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ । ਇਸ ਦੇ ਮੱਦੇਨਜ਼ਰ, ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ 'ਤੇ ਪ੍ਰਭਾਵ ਘੱਟ ਹੋਵੇਗਾ।