ਕਾਬੁਲ ਦੇ ਸਰਕਾਰੀ ਕੰਪਲੈਕਸ 'ਚ ਅਤਿਵਾਦੀ ਹਮਲਾ, 29 ਦੀ ਮੌਤ, 20 ਜ਼ਖ਼ਮੀ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਇਕ ਸਰਕਾਰੀ ਪਰਿਸਰ 'ਚ ਸੋਮਵਾਰ ਨੂੰ ਅਤਿਵਾਦੀ ਹਮਲੇ ਵਿਚ 29 ਲੋਕ ਮਾਰੇ ਗਏ। ਅਮਰੀਕੀ ਰਾਸ਼ਟਰਪਤੀ..
ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਇਕ ਸਰਕਾਰੀ ਪਰਿਸਰ 'ਚ ਸੋਮਵਾਰ ਨੂੰ ਅਤਿਵਾਦੀ ਹਮਲੇ ਵਿਚ 29 ਲੋਕ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਫਗਾਨਿਸਤਾਨ 'ਚ ਸੈਨਿਕਾਂ ਦੀ ਗਿਣਤੀ 'ਚ ਕਟੌਤੀ ਤੋਂ ਬਾਅਦ ਹੋਏ ਹਮਲੀਆਂ 'ਚ ਇਹ ਸਭ ਤੋਂ ਵੱਡਾ ਹਮਲਾ ਹੈ। ਹਮਲੇ ਦੀ ਹੁਣੇ ਕਿਸੇ ਅੱਤਿਵਾਦੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।
ਕਾਬੁਲ 'ਚ ਇੱਥੇ ਲੋਕ ਉਸਾਰੀ ਮੰਤਰਾਲਾ ਸਮੇਤ ਕਈ ਮਹੱਤਵਪੂਰਣ ਦਫ਼ਤਰ ਹਨ। ਹਮਲੇ ਵਿਚ 20 ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰ ਹੈ। ਗ੍ਰਹਿ ਮੰਤਰਾਲਾ ਦੇ ਬੁਲਾਰੇ ਮੁਤਾਬਕ ਅਫਗਾਨੀ ਫੌਜ ਨੇ ਤਿੰਨ ਹਮਲਾਵਰਾਂ ਨੂੰ ਮਾਰ ਗਿਰਾਉਣ ਦੇ ਨਾਲ ਹੀ ਪਰਿਸਰ 'ਚ ਫਸੇ 350 ਤੋਂ ਜ਼ਿਆਦਾ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉਥੇ ਹੀ ਚੌਥਾ ਹਮਲਾਵਰ ਕਾਰ ਧਮਾਕੇ 'ਚ ਮਾਰਿਆ ਗਿਆ।
ਹਮਲਾਵਰਾਂ ਦੇ ਚੰਗੁਲ ਤੋਂ ਬਚਣ ਲਈ ਪਰਿਸਰ ਦੀ ਤੀਜੀ ਮੰਜਿਲ ਤੋਂ ਕੁਦਣ ਵਾਲੇ ਇਕ ਨਾਗਰਿਕ ਦੀ ਕਈ ਹੱਡੀਆਂ ਟੁੱਟ ਗਈਆਂ ਜਿਸ ਲਾਈ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।