ਹੁਣ ਅਵਾਜ਼ ਦੀ ਤਾਕਤ ਨਾਲ ਲਗਣਗੇ ਟਾਂਕੇ
ਪ੍ਰੋਫੈਸਰ ਬਰੂਸ ਡ੍ਰਿੰਕਵਾਟਰ ਦਾ ਕਹਿਣਾ ਹੈ ਕਿ ਅਸੀਂ 256 ਛੋਟੇ ਲਾਊਡਸਪੀਕਰਾਂ ਦੀ ਅਵਾਜ਼ ਨੂੰ ਕਾਬੂ ਕਰਨ ਲਈ ਐਲਗੋਰਿਦਮ ਦੀ ਵਰਤੋਂ ਕੀਤੀ ਹੈ।
ਬ੍ਰਿਟੇਨ, ( ਭਾਸ਼ਾ ) : ਬ੍ਰਿਟੇਨ ਦੇ ਵਿਗਿਆਨੀਆ ਨੇ ਪਹਿਲੀ ਵਾਰ ਸਿਲਾਈ ਕਰਨ ਲਈ ਅਵਾਜ਼ ਦੀ ਤਰੰਗਾਂ ਦੀ ਵਰਤੋਂ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਕਪੜੇ ਦੀ ਸਿਲਾਈ ਕੀਤੀ ਜਾ ਸਕਦੀ ਹੈ, ਸਗੋਂ ਅਪ੍ਰੇਸ਼ਨ ਤੋਂ ਬਾਅਦ ਮਰੀਜਾਂ ਦੇ ਜਖ਼ਮਾਂ ਨੂੰ ਬੰਦ ਕਰਨ ਲਈ ਟਾਂਕੇ ਲਗਾਉਣ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ। ਅਵਾਜ਼ ਦੀ ਇਸ ਤਾਕਤ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ।
ਯੂਨੀਵਰਸਿਟੀ ਆਫ ਬ੍ਰਿਸਟਲ ਅਤੇ ਸਪੇਨ ਦੀ ਯੂਨੀਵਰਸਡਡ ਪਬਲਿਕ ਨਾਵਾਰਾ ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਦਾ ਇਜ਼ਾਦ ਕੀਤਾ ਹੈ। ਦੋ ਮਿਲੀਮੀਟਰ ਪਾਲੀਸਟੀਰੀਨ ਧਾਗਾ ਇਕ ਟੁਕੜੇ ਨਾਲ ਜੁੜਿਆ ਹੋਇਆ ਹੈ। ਅਵਾਜ਼ ਕੱਢਣ ਵਾਲੀ ਚਿਮਟੀ ਰਾਹੀਂ ਟੁਕੜੇ ਵਿਚ ਲਗੇ ਧਾਗੇ ਨਾਲ ਕਿਸੇ ਕਪੜੇ 'ਤੇ ਸਿਲਾਈ ਕੀਤੀ ਜਾ ਸਕਦੀ ਹੈ। ਇਸ ਨੂੰ ਹਵਾ ਵਿਚ ਤਿੰਨ ਪਾਸੇ ਚਲਾ ਸਕਦੇ ਹਨ। ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਬ੍ਰਿਸਟਲ ਦੇ ਪ੍ਰੋਫੈਸਰ ਬਰੂਸ ਡ੍ਰਿੰਕਵਾਟਰ ਦਾ ਕਹਿਣਾ ਹੈ ਕਿ ਅਸੀਂ 256 ਛੋਟੇ ਲਾਊਡਸਪੀਕਰਾਂ ਦੀ ਅਵਾਜ਼ ਨੂੰ ਕਾਬੂ ਕਰਨ ਲਈ ਐਲਗੋਰਿਦਮ ਦੀ ਵਰਤੋਂ ਕੀਤੀ ਹੈ।
ਇਸ ਨਾਲ ਅਸੀਂ ਇਸ ਔਖੀ ਪ੍ਰਕਿਰਿਆ ਨੂੰ ਸੁਖਾਲਾ ਬਣਾ ਲਿਆ। ਯੂਨੀਵਰਸਡਡ ਪਬਲਿਕ ਨਾਵਾਰਾ ਦੇ ਅਸੀਰ ਮਾਜਰੋ ਨੇ ਕਿਹਾ ਕਿ ਅਵਾਜ਼ ਵਾਲੀ ਚਿਮਟੀ ਵੀ ਆਪਟੀਕਲ ਚਿਮਟੀ ਦੀ ਤਰ੍ਹਾਂ ਹੀ ਹੈ। ਮਨੁੱਖੀ ਟਿਸ਼ੂਆਂ 'ਤੇ ਇਸ ਅਵਾਜ਼ ਵਾਲੀ ਚਿਮਟੀ ਦੀ ਵਰਤੋਂ ਇਨਾਮਯੋਗ ਅਧਿਐਨ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਪਟੀਕਲ ਚਿਮਟੀ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਲੋੜ ਹੁੰਦੀ ਹੈ। ਇਸ ਚਿਮਟੀ ਨਾਲ ਕੋਈ ਖ਼ਤਰਾ ਨਹੀਂ ਹੈ। ਬਰੂਸ ਮੁਤਾਬਕ ਇਕ ਸਾਲ ਦੇ ਅੰਦਰ ਹੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।
ਅਧਿਐਨ ਦੇ ਸਾਰੇ ਪ੍ਰਯੋਗ ਹੋ ਚੁੱਕੇ ਹਨ। ਅਵਾਜ਼ ਦੀ ਤਾਕਤ ਨੂੰ ਲੋੜ ਮੁਤਾਬਕ ਘਟਾ ਅਤੇ ਵਧਾ ਕੇ ਵੱਖ-ਵੱਖ ਥਾਵਾਂ 'ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਛੋਟੀ ਚੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਨੂੰ ਕਈ ਹੱਥ ਮਿਲ ਗਏ ਹਨ। ਔਖੀਆਂ ਪ੍ਰਕਿਰਿਆਵਾਂ ਨੂੰ ਕਰਨ ਲਈ ਹੱਥਾਂ ਦੇ ਕਈ ਜੋੜੇ ਇਹਨਾਂ ਸੰਭਾਵਨਾਵਾਂ ਨੂੰ ਖੋਲ੍ਹਦੇ ਹਨ ਜੋ ਪਹਿਲਾਂ ਨਹੀਂ ਸੀ।