ਬਰਨਬੀ ਦੱਖਣ ਤੋਂ ਜਗਮੀਤ ਸਿੰਘ ਨੂੰ ਮਿਲੀ ਸ਼ਾਨਦਾਰ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀਆਂ ਸੰਘੀ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਐਨਡੀਪੀ ਦੇ ਸਹਿਯੋਗੀਆਂ ‘ਚ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ...

After winning the by-election from Burnaby South, Jagmeet Singh is celebrating the triumph.

ਕੈਨੇਡਾ: ਕੈਨੇਡਾ ਦੀ ਰਾਜਨੀਤਕ ਧਿਰ ਐਨਡੀਪੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਰਦਾਰ ਜਗਮੀਤ ਸਿੰਘ ਨੇ ਅੱਜ ਕੈਨੇਡਾ ‘ਚ ਹੋਈਆਂ ਬਰਨਬੀ ਸਾਊਥ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਗਮੀਤ ਸਿੰਘ ਨੂੰ ਕੁਲ 38 ਫੀਸਦ ਵੋਟਾਂ ਪਈਆਂ ਹਨ ਜਦਕਿ ਉਸਦੇ ਮੁਕਾਬਲੇ ਖੜੇ ਹੋਏ ਲਿਬਰਲ ਪਾਰਟੀ ਦੇ ਰਿਚਰਡ ਟੀ ਲੀ ਨੂੰ 26 ਫੀਸਦੀ ਵੋਟਾਂ ਪਈਆਂ ਅਤੇ ਕਨਜ਼ਰਵੇਟਿਵ ਉਮੀਦਵਾਰ ਜੇ ਸ਼ਿਨ ਨੂੰ 22 ਫੀਸਦ ਵੋਟਾਂ ਪਈਆਂ ਹਨ। ਇਹ ਜਿੱਤ ਸਰਦਾਰ ਜਗਮੀਤ ਸਿੰਘ ਦੇ ਅਗਾਊਂ ਰਾਜਨੀਤਕ ਭਵਿੱਖ ‘ਚ ਬਹੁਤ ਮਹੱਤਵਪੂਰਨ ਥਾਂ ਰੱਖਦੀ ਹੈ।

ਇਸ ਨਾਲ ਐਨਡੀਪੀ ਵਲੋਂ ਕਨੇਡਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਜਗਮੀਤ ਸਿੰਘ ਦਾ ਪ੍ਰਧਾਨਮੰਤਰੀ ਦੇ ਦੌੜ ਵਿਚ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ ਅਕਤੂਬਰ ‘ਚ ਹੋਣ ਜਾ ਰਹੀਆਂ ਕੈਨੇਡਾ ਦੀਆਂ ਸੰਘੀ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਐਨਡੀਪੀ ਦੇ ਸਹਿਯੋਗੀਆਂ ‘ਚ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ। ਅੱਜ ਆਏ ਚੋਣ ਨਤੀਜਿਆਂ ‘ਚ ਯੌਰਕ ਸਿਮਕੋਇ ਤੋਂ ਪੀਟਰ ਵੇਨ ਲੋਨ ਅਤੇ ਮੌਂਟਰਿਅਲ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਰੈਚਲ ਬੇਂਦਯਨ ਨੇ ਜਿੱਤ ਹਾਸਲ ਕੀਤੀ ਹੈ।