ਰੂਸ ਯੂਕਰੇਨ ਜੰਗ: ਰੂਸੀ ਟੈਂਕ ਨੇ ਕਾਰ ਨੂੰ ਕੀਤਾ ਚਕਨਾਚੂਰ, ਖੁਸ਼ਕਿਸਮਤੀ ਨਾਲ ਬਚੀ ਬਜ਼ੁਰਗ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕਰੇਨ 'ਤੇ ਰੂਸ ਦਾ ਹਮਲਾ ਜਾਰੀ ਹੈ

Russia-Ukraine war

 

ਕੀਵ: ਯੂਕਰੇਨ 'ਤੇ ਰੂਸ ਦਾ ਹਮਲਾ ਜਾਰੀ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੀਆਂ ਸੜਕਾਂ 'ਤੇ ਰੂਸੀ ਟੈਂਕ ਦੇਖੇ ਗਏ। ਤੇਜ਼ ਰਫ਼ਤਾਰ ਵਾਲੇ ਟੈਂਕ ਦੇ ਸਾਹਮਣੇ ਜੋ ਵੀ ਆਉਂਦੀ ਉਹ ਉਸ ਨੂੰ ਕੁਚਲ ਦਿੰਦੇ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਰੂਸੀ ਟੈਂਕ ਸੜਕ 'ਤੇ ਕਾਰਾਂ ਨੂੰ ਟੱਕਰ ਮਾਰ ਰਹੇ ਹਨ।

ਇਸੇ ਤਰ੍ਹਾਂ ਦੀ ਘਟਨਾ ਦਾ ਇੱਕ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ 6-7 ਨੌਜਵਾਨ ਪੂਰੀ ਤਰ੍ਹਾਂ ਚਕਨਾਚੂਰ ਹੋਈ ਕਾਰ ਦਾ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਰੂਸੀ ਟੈਂਕ ਨੇ ਕੁਚਲ ਦਿੱਤਾ ਸੀ।

ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਬਜ਼ੁਰਗ ਵਿਅਕਤੀ ਦੀ ਜਾਨ ਬਚ ਗਈ। ਉਹ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਵਿੱਚ ਫਸ ਗਿਆ ਸੀ ਪਰ ਬਜ਼ੁਰਗ ਵਿਅਰਕੀ ਹੋਸ਼ ਵਿੱਚ ਸੀ।

ਨੇੜੇ ਮੌਜੂਦ ਨੌਜਵਾਨ ਕਾਰ ਦਾ ਗੇਟ ਖੋਲ੍ਹ ਕੇ ਬਜ਼ੁਰਗ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਵੀਡੀਓ ਟਵਿਟਰ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।