Russia-Ukraine War : ਜੰਗ ਨੂੰ ਲੈ ਕੇ ਹੋਈ UNSC ‘ਚ ਮੀਟਿੰਗ, ਰੂਸ ਖ਼ਿਲਾਫ਼ ਮਤਾ ਪਾਸ, ਭਾਰਤ ਨੇ ਨਹੀਂ ਦਿਤੀ ਵੋਟ
11 ਦੇਸ਼ ਹੋਏ ਰੂਸ ਦੇ ਖ਼ਿਲਾਫ਼ ਅਤੇ ਨਿੰਦਾ ਮਤੇ ਦੇ ਵਿਰੋਧ ‘ਚ ਪਈ ਮਹਿਜ਼ ਇੱਕ ਵੋਟ
Russia-Ukraine War: resolution passed against Russia
ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਜੰਗ ਦੇ ਮੱਦੇਨਜ਼ਰ ਯੂਐਨ ਸਕਿਉਰਿਟੀ ਕਾਉਂਸਿਲ ਵਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਰੂਸ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ।
ਇਸ ਮੀਟਿੰਗ ਵਿਚ 11 ਦੇਸ਼ਾਂ ਨੇ ਰੂਸ ਦੀ ਨਿੰਦਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਪੱਖ 'ਚ ਵੋਟਾਂ ਪਾਈਆਂ ਅਤੇ ਯੂਕ੍ਰੇਨ ਤੋਂ ਰੂਸੀ ਫ਼ੌਜੀਆਂ ਦੀ ਵਾਪਸੀ ਦੀ ਮੰਗ ਕੀਤੀ। ਹਾਲਾਂਕਿ ਭਾਰਤ ਨੇ ਇਸ ਵੋਟਿੰਗ ਤੋਂ ਦੂਰੀ ਬਣਾ ਕੇ ਰੱਖੀ ਅਤੇ ਇਸ ਵਿਚ ਚੀਨ ਤੇ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਹੈ।
ਇਹ ਵੀ ਦੱਸਣਯੋਗ ਹੈ ਕਿ ਰੂਸ ਦੀ ਇਸ ਕਾਰਵਾਈ ਕਾਰਨ ਯੂਰਪ ਵਿਚ ਵੱਡੀ ਪੱਧਰ ’ਤੇ ਜੰਗ ਛਿੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਨਾਲ ਹੀ ਜੰਗ ਨੂੰ ਰੋਕਣ ਲਈ ਸਮੁੱਚੀ ਦੁਨੀਆ ਵਿਚ ਯਤਨ ਵੀ ਸ਼ੁਰੂ ਹੋ ਗਏ ਹਨ।