Russia Ukraine War: ਦੇਸ਼ ਦੀ ਰੱਖਿਆ ਲਈ ਯੂਕਰੇਨ ਦੀ ਮਹਿਲਾ MP ਨੇ ਚੁੱਕੇ ਹਥਿਆਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਸ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Russia Ukraine War: Weapons carried by Ukrainian women MPs to defend the country

 

ਕੀਵ - ਯੂਕਰੇਨ 'ਤੇ ਰੂਸ ਦਾ ਹਮਲਾ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਯੂਕਰੇਨ 'ਚ ਇਕ ਪਾਸੇ ਜਿੱਥੇ ਮਰਨ ਵਾਲੇ ਅਤੇ ਦੇਸ਼ ਛੱਡ ਕੇ ਭੱਜਣ ਵਾਲੇ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਉੱਥੋਂ ਦੇ ਲੋਕਾਂ ਦਾ ਹੌਂਸਲਾ ਵਧਾ ਰਹੀਆਂ ਹਨ। ਯੁੱਧ ਦੇ ਵਿਚਕਾਰ, ਇੱਕ ਯੂਕਰੇਨ ਦੀ ਮਹਿਲਾ ਸੰਸਦ ਮੈਂਬਰ ਨੇ ਆਪਣੇ ਹੱਥਾਂ ਵਿਚ ਇੱਕ ਹਥਿਆਰ ਫੜ ਲਿਆ ਹੈ। ਉਸ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮਹਿਲਾ ਸੰਸਦ ਮੈਂਬਰ ਦਾ ਨਾਂ ਕਿਰਾ ਰੂਡਿਕ ਹੈ। ਉਸ ਨੇ ਬੰਦੂਕ ਫੜੀ ਆਪਣੀ ਤਸਵੀਰ ਟਵੀਟ ਕੀਤੀ ਹੈ ਅਤੇ ਕਿਹਾ ਕਿ ਮੈਂ ਬੰਦੂਕ ਚਲਾਉਣਾ ਸਿੱਖ ਰਹੀ ਹਾਂ। ਹੁਣ ਹਥਿਆਰ ਚੁੱਕਣੇ ਜ਼ਰੂਰੀ ਹੋ ਗਏ ਹਨ। ਹਾਲਾਂਕਿ ਇਹ ਇੱਕ ਸੁਪਨੇ ਵਰਗਾ ਲੱਗਦਾ ਹੈ, ਮੈਂ ਕੁਝ ਦਿਨ ਪਹਿਲਾਂ ਤੱਕ ਇਸ ਬਾਰੇ ਕਦੇ ਨਹੀਂ ਸੋਚਿਆ ਸੀ ਪਰ ਹੁਣ ਯੂਕਰੇਨ ਦੀਆਂ ਔਰਤਾਂ ਮਰਦਾਂ ਵਾਂਗ ਹੀ ਆਪਣੀ ਜ਼ਮੀਨ ਦੀ ਰੱਖਿਆ ਕਰਨਗੀਆਂ।

ਇੰਟਰਨੈੱਟ 'ਤੇ ਉਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਕਿਰਾ ਨੇ ਕਿਹਾ, 'ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਕ ਦਿਨ ਹਥਿਆਰ ਚੁੱਕਣੇ ਪੈਣਗੇ। ਪਰ ਸਾਡੇ ਵਿੱਚ ਅਤੇ ਰੂਸੀ ਫੌਜ ਵੱਲੋਂ ਹਥਿਆਰ ਚੁੱਕਣ ਵਿਚ ਫਰਕ ਹੈ। ਅਸੀਂ ਉਨ੍ਹਾਂ ਵਾਂਗ ਕਿਸੇ ਹੋਰ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਬੰਦੂਕ ਨਹੀਂ ਚੁੱਕੀ। ਸਗੋਂ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਲੜ ਰਹੇ ਹਾਂ।