ਰੂਸੀ ਟੈਨਿਸ ਖਿਡਾਰੀ Andrey Rublev ਨੇ ਯੁੱਧ ਰੋਕਣ ਦੀ ਕੀਤੀ ਅਪੀਲ, ਕੈਮਰੇ ਦੇ ਲੈਂਜ਼ 'ਤੇ ਲਿਖਿਆ “No War Please”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਖਿਲਾਫ਼ ਜੰਗ ਛੇੜਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹੀ ਘਰ ਵਿੱਚ ਘਿਰਦੇ ਨਜ਼ਰ ਆ ਰਹੇ ਹਨ।

Photo

 

ਕੀਵ: ਯੂਕਰੇਨ ਦੇ ਖਿਲਾਫ਼ ਜੰਗ ਛੇੜਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹੀ ਘਰ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਖੇਡ ਜਗਤ ਦੇ ਕਈ ਰੂਸੀ ਖਿਡਾਰੀਆਂ ਨੇ ਇਸ ਜੰਗ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਇੱਕ ਸਟਾਰ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਨੇ ਵੀ ਇਸ ਜੰਗ ਦਾ ਵਿਰੋਧ ਕੀਤਾ ਹੈ।
ਦਰਅਸਲ, ਆਂਦਰੇ ਰੁਬਲੇਵ ਨੇ ਸ਼ੁੱਕਰਵਾਰ ਨੂੰ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਸੈਮੀਫਾਈਨਲ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮੈਚ ਜਿੱਤਣ ਤੋਂ ਬਾਅਦ, ਆਂਦਰੇ ਰੁਬਲੇਵ ਨੇ ਕੈਮਰੇ 'ਤੇ ਲਿਖਿਆ - ਨੋ ਵਾਰ ਪਲੀਜ਼

 

ਸੈਮੀਫਾਈਨਲ 'ਚ ਪੋਲੈਂਡ ਦੇ ਖਿਡਾਰੀ ਨੂੰ ਹਰਾਇਆ
ਵਿਸ਼ਵ ਦੇ ਨੰਬਰ-7 ਰੂਸੀ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਦਾ ਸੈਮੀਫਾਈਨਲ ਮੁਕਾਬਲਾ ਪੋਲੈਂਡ ਦੇ ਹੁਬਰਟ ਹੁਰਕਾਜ਼ ਨਾਲ ਸੀ। ਆਂਦਰੇ ਰੁਬਲੇਵ ਨੇ ਇਹ ਮੈਚ 3-6, 7-5, 7-6 ਨਾਲ ਜਿੱਤਿਆ। ਇਹ ਮੈਚ ਜਿੱਤਣ ਤੋਂ ਬਾਅਦ 24 ਸਾਲਾ ਆਂਦਰੇ ਰੁਬਲੇਵ ਨੇ ਲੜਾਈ ਨਾ ਲੜਨ ਦਾ ਸੁਨੇਹਾ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। 

ਰੁਬਲੇਵ ਤੋਂ ਪਹਿਲਾਂ ਰੂਸ ਦੇ ਸਟਾਰ ਟੈਨਿਸ ਖਿਡਾਰੀ ਡੈਨੀਲ ਮੇਦਵੇਦੇਵ ਵੀ ਜੰਗ ਨੂੰ ਰੋਕਣ ਦੀ ਗੱਲ ਕਹਿ ਚੁੱਕੇ ਹਨ। ਉਸਨੇ ਮੈਕਸੀਕੋ ਓਪਨ ਦੌਰਾਨ ਕਿਹਾ ਕਿ ਇੱਕ ਟੈਨਿਸ ਖਿਡਾਰੀ ਹੋਣ ਦੇ ਨਾਤੇ ਮੈਂ ਪੂਰੀ ਦੁਨੀਆ ਵਿੱਚ ਸ਼ਾਂਤੀ ਚਾਹੁੰਦਾ ਹਾਂ। ਇੱਕ ਖਿਡਾਰੀ ਵਜੋਂ ਅਸੀਂ ਕਈ ਦੇਸ਼ਾਂ ਵਿੱਚ ਖੇਡਦੇ ਹਾਂ। ਅਜਿਹੀਆਂ ਖ਼ਬਰਾਂ ਸੁਣਨਾ ਸਾਡੇ ਲਈ ਆਸਾਨ ਨਹੀਂ ਹੈ। ਮੇਦਵੇਦੇਵ ਵੀ ਮੈਕਸੀਕੋ ਓਪਨ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਖ਼ਿਤਾਬੀ ਮੁਕਾਬਲੇ ਵਿੱਚ ਸ਼ਨੀਵਾਰ ਨੂੰ ਉਸਦਾ ਸਾਹਮਣਾ 21 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨਾਲ ਹੋਵੇਗਾ।