ਰੂਸ ਦਾ ਕੀਵ 'ਤੇ ਸਭ ਤੋਂ ਵੱਡਾ ਹਮਲਾ, ਰਿਹਾਇਸ਼ੀ ਇਮਾਰਤਾਂ 'ਤੇ ਦਾਗੀਆਂ ਮਿਜ਼ਾਈਲਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਨੇ ਮੇਲੀਟੋਪੋਲ 'ਤੇ ਕੀਤਾ ਕਬਜ਼ਾ

Russia's biggest attack on Kiev, missiles fired at residential buildings

ਕੀਵ : ਯੁੱਧ ਦੇ ਤੀਜੇ ਦਿਨ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਵੱਡਾ ਹਮਲਾ ਕੀਤਾ ਹੈ। ਧਮਾਕੇ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਤੋਂ ਪਹਿਲਾਂ ਰੂਸ ਨੇ ਮੇਲੀਟੋਪੋਲ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ।

ਇਸ ਦੌਰਾਨ ਯੂਕਰੇਨ ਨੇ 3,500 ਰੂਸੀ ਸੈਨਿਕਾਂ, 02 ਟੈਂਕਾਂ, 14 ਜਹਾਜ਼ਾਂ ਅਤੇ 8 ਹੈਲੀਕਾਪਟਰਾਂ ਨੂੰ ਗੋਲੀ ਮਾਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਸਥਿਤੀ ਨੂੰ ਦੇਖਦੇ ਹੋਏ ਅਮਰੀਕਾ ਨੇ ਰੂਸ ਨਾਲ ਲੜਨ ਲਈ ਯੂਕਰੇਨ ਨੂੰ 60 ਕਰੋੜ ਡਾਲਰ ਦੀ ਸੁਰੱਖਿਆ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਰੂਸ ਦੇ ਖ਼ਿਲਾਫ਼ ਮਤਾ ਪਾਸ ਕੀਤਾ ਸੀ।

ਇਸ ਮਤੇ ਦੇ ਹੱਕ ਵਿੱਚ 11 ਅਤੇ ਵਿਰੋਧ ਵਿੱਚ 1 ਵੋਟਾਂ ਪਈਆਂ। ਭਾਰਤ, ਚੀਨ ਅਤੇ ਯੂਏਈ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਹਾਲਾਂਕਿ, ਰੂਸ ਨੇ ਵੀਟੋ ਪਾਵਰ ਦੀ ਵਰਤੋਂ ਕਰਦੇ ਹੋਏ ਇਸ ਨਿੰਦਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।

 

 

ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਨੁਕਸਾਨੇ ਗਏ ਅਪਾਰਟਮੈਂਟ ਬਲਾਕ ਦੀ ਤਸਵੀਰ ਟਵੀਟ ਕਰਦਿਆਂ ਲਿਖਿਆ "ਕੀਵ, ਸਾਡਾ ਸ਼ਾਨਦਾਰ, ਸ਼ਾਂਤਮਈ ਸ਼ਹਿਰ, ਰੂਸੀ ਜ਼ਮੀਨੀ ਬਲਾਂ, ਮਿਜ਼ਾਈਲਾਂ ਦੇ ਹਮਲਿਆਂ ਹੇਠ ਇੱਕ ਹੋਰ ਰਾਤ ਤੋਂ ਬਾਅਦ ਬਚ ਗਿਆ। ਉਨ੍ਹਾਂ ਵਿੱਚੋਂ ਇੱਕ ਨੇ ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੈ।''

ਯੂਕਰੇਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੂਸ ਨੇ ਰਾਜਧਾਨੀ ਕੀਵ 'ਚ ਇਕ ਉੱਚੀ ਇਮਾਰਤ 'ਤੇ ਮਿਜ਼ਾਈਲ ਦਾਗੀ। ਇਸ ਹਮਲੇ 'ਚ ਇਮਾਰਤ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਹਮਲੇ ਦੇ ਪੀੜਤਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ, ਅਤੇ ਬਚਾਅ ਕਾਰਜ ਜਾਰੀ ਹੈ।