ਬੀਜਿੰਗ ਬੱਸ ਹਾਦਸੇ 'ਚ 36 ਲੋਕਾਂ ਦੀ ਮੌਤ
ਉਤਰ-ਪੱਛਮੀ ਚੀਨ ਦੇ ਸ਼ਾਂਸ਼ੀ ਇਲਾਕੇ 'ਚ ਸ਼ਿਆਨ-ਹਾਂਝੋਂਗ ਐਕਸਪ੍ਰੈਸਵੇ 'ਤੇ ਕੱਲ੍ਹ ਰਾਤ ਇਕ ਬੱਸ ਦੇ ਸੁਰੰਗ ਦੀ ਦੀਵਾਰ ਨਾਲ ਟਕਰਾਉਣ 'ਤੇ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਗਈ
ਬੀਜਿੰਗ, 11 ਅਗੱਸਤ: ਉਤਰ-ਪੱਛਮੀ ਚੀਨ ਦੇ ਸ਼ਾਂਸ਼ੀ ਇਲਾਕੇ 'ਚ ਸ਼ਿਆਨ-ਹਾਂਝੋਂਗ ਐਕਸਪ੍ਰੈਸਵੇ 'ਤੇ ਕੱਲ੍ਹ ਰਾਤ ਇਕ ਬੱਸ ਦੇ ਸੁਰੰਗ ਦੀ ਦੀਵਾਰ ਨਾਲ ਟਕਰਾਉਣ 'ਤੇ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ।
ਸ਼ਾਂਸ਼ੀ ਜਨਸੁਰਖਿਆ ਵਿਭਾਗ ਦੇ ਹਵਾਲੇ ਤੋਂ ਦਸਿਆ ਜਾ ਰਿਹਾ ਹੈ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਕੱਲ੍ਹ ਰਾਤ 11 ਵਜ ਕੇ 34 ਮਿੰਟ 'ਤੇ ਵਾਪਰਿਆ, ਜਦੋਂ ਕਿ 49 ਯਾਤਰੀਆਂ ਨੂੰ ਲਿਜਾ ਰਹੀ ਇਕ ਮਿੰਨੀ ਬੱਸ ਸ਼ਿਆਨ-ਹਾਨਝੋਂਗ ਐਕਸਪ੍ਰੈਸਵੇ 'ਤੇ ਕਿਨਲਿੰਗ ਸੁਰੰਗ ਦੀ ਦੀਵਾਰ ਨਾਲ ਜਾ ਟਕਰਾਈ। ਬੱਸ ਚੇਂਗਦੂ ਸ਼ਹਿਰ ਤੋਂ ਹੇਨਾਨ ਦੇ ਲੁਓਯਾਂਗ ਸ਼ਹਿਰ ਜਾ ਰਹੀ ਸੀ। ਉਸ 'ਚ 51 ਲੋਕਾਂ ਨੂੰ ਲਿਜਾਣ ਦੀ ਸਮਰਥਾ ਸੀ। ਸਟੇਟ ਐਡਮਨਿਸਟ੍ਰੇਸ਼ਨ ਆਫ਼ ਵਰਕ ਸੇਫ਼ਟੀ ਅਤੇ ਲੋਕ ਸੁਰਖਿਆ ਮੰਤਰਾਲੇ ਨੇ ਬਚਾਅ ਦਲਾਂ ਨੂੰ ਜਾਂਚ ਦੀ ਨਿਗਰਾਨੀ ਕਰਨ ਅਤੇ ਹਿੰਸਾ ਤੋਂ ਬਾਅਦ ਦਬਾਅ ਕਾਰਜ ਲਈ ਮੌਕੇ 'ਤੇ ਭੇਜ ਦਿਤਾ ਹੈ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। (ਪੀਟੀਆਈ)