ਚੀਨ ਨੇ ਡੋਕਲਾਮ ਨੂੰ ਫਿਰ ਦੱਸਿਆ ਅਪਣਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਚੀਨ ਦੇ ਵਿਚਕਾਰ ਡੋਕਲਾਮ ਸਰਹੱਦ ਵਿਵਾਦ ਨੂੰ ਲੈ ਕੇ ਚਰਚਾ ਫਿਰ ਗਰਮਾ ਗਈ ਹੈ। ਚੀਨ ਵਿਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਦੇ ਬਿਆਨ 'ਤੇ

China there nothing Like Changing Status quo Dokalam-china

ਬੀਜਿੰਗ : ਭਾਰਤ ਅਤੇ ਚੀਨ ਦੇ ਵਿਚਕਾਰ ਡੋਕਲਾਮ ਸਰਹੱਦ ਵਿਵਾਦ ਨੂੰ ਲੈ ਕੇ ਚਰਚਾ ਫਿਰ ਗਰਮਾ ਗਈ ਹੈ। ਚੀਨ ਵਿਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਦਾਅਵਾ ਕੀਤਾ ਕਿ ਡੋਕਲਾਮ ਉਸ ਦਾ ਹਿੱਸਾ ਹੈ। ਨਾਲ ਹੀ ਚੀਨ ਵਲੋਂ ਕਿਹਾ ਗਿਆ ਹੈ ਕਿ ਭਾਰਤ ਨੂੰ ਡੋਕਲਾਮ 'ਤੇ ਪਿਛਲੇ ਦਿਨੀਂ ਹੋਏ ਵਿਰੋਧ ਤੋਂ ਸਬਕ ਲੈਣਾ ਚਾਹੀਦਾ ਹੈ। 

ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੂ ਚੁਨਯਿੰਗ ਨੇ ਕਿਹਾ ਕਿ ਡੋਂਗਲੋਂਗ (ਡੋਕਲਾਮ) ਚੀਨ ਦਾ ਹਿੱਸਾ ਹੈ ਕਿਉਂਕਿ ਸਾਡੇ ਕੋਲ ਇਸ ਦਾ ਇਤਿਹਾਸਕ ਸੰਧੀ ਪੱਤਰ ਹੈ। ਯਥਾਸਥਿਤੀ ਨੂੰ ਬਦਲਣ ਵਰਗੀ ਕੋਈ ਚੀਜ਼ ਨਹੀਂ ਹੈ। ਪਿਛਲੇ ਸਾਲ ਸਾਡੇ ਠੋਸ ਯਤਨਾਂ ਅਤੇ ਸਾਡੀ ਬੁੱਧੀ ਦੇ ਧੰਨਵਾਦ ਅਸੀਂ ਇਸ ਮੁੱਦੇ ਨੂੰ ਠੀਕ ਤਰ੍ਹਾਂ ਨਾਲ ਹੱਲ ਕੀਤਾ ਸੀ। ਸਾਨੂੰ ਉਮੀਦ ਹੈ ਕਿ ਭਾਰਤੀ ਪੱਖ ਇਸ ਤੋਂ ਕੁੱਝ ਸਬਕ ਸਿੱਖ ਸਕਦਾ ਹੈ। 

ਦਰਅਸਲ ਹਾਲ ਹੀ ਵਿਚ ਗੌਤਮ ਬੰਬਾਵਲੇ ਨੇ ਇਕ ਚੀਨੀ ਅਖ਼ਬਾਰ ਨੂੰ ਇੰਟਰਵਿਊ ਦਿਤਾ, ਜਿਸ ਵਿਚ ਉਨ੍ਹਾਂ ਨੇ ਡੋਕਲਾਮ ਵਿਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਵਿਰੋਧ ਖੇਤਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਨੇ ਇੰਟਰਵਿਊ ਵਿਚ ਕਿਹਾ ਕਿ ਡੋਕਲਾਮ ਵਿਚ ਫਿ਼ਲਹਾਲ ਕੋਈ ਵਿਰੋਧ ਨਹੀਂ ਹੈ, ਉਥੇ ਸਥਿਤੀ ਆਮ ਹੈ। ਚੀਨ ਨੇ ਯਥਾਸਥਿਤੀ ਬਦਲਣ ਦਾ ਯਤਨ ਕੀਤਾ ਸੀ, ਜਿਸ ਨਾਲ ਇਹ ਵਿਰੋਧ ਪੈਦਾ ਹੋਇਆ ਸੀ। 

ਯਾਦ ਰਹੇ ਕਿ ਚੀਨ ਨੇ ਡੋਕਲਾਮ ਵਿਚ ਸੜਕ ਨਿਰਮਾਣ ਦੀ ਪ੍ਰਕਿਰਿਆ ਰੋਕਣ 'ਤੇ ਰਜ਼ਾਮੰਦੀ ਪ੍ਰਗਟਾਈ। ਇਸ ਤੋਂ ਬਾਅਦ 73 ਦਿਨਾਂ ਤਕ ਭਾਰਤੀ ਅਤੇ ਚੀਨੀ ਫ਼ੌਜ ਦੇ ਵਿਚਕਾਰ ਚੱਲਿਆ ਵਿਰੋਧ ਪਿਛਲੇ ਸਾਲ 28 ਅਗਸਤ ਨੂੰ ਖ਼ਤਮ ਹੋ ਗਿਆ ਸੀ। ਉਦੋਂ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਨੇ ਪਿੱਛੇ ਹਟਣ 'ਤੇ ਸਹਿਮਤੀ ਜਤਾਈ ਸੀ ਪਰ ਇਸ ਦੇ ਬਾਵਜੂਦ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਚੀਨ ਡੋਕਲਾਮ ਦੇ ਆਸਪਾਸ ਆਪਣੀ ਫ਼ੌਜੀ ਗਤੀਵਿਧੀਆਂ ਨੂੰ ਤੇਜ਼ ਕਰ ਰਿਹਾ ਹੈ। ਪਿਛਲੇ ਦਿਨੀਂ ਆਈਆਂ ਕੁੱਝ ਖ਼ਬਰਾਂ ਦੇ ਮੁਤਾਬਕ ਚੀਨ ਨੇ ਡੋਕਲਾਮ ਵਿਚ ਹੈਲੀਪੈਡ ਵੀ ਬਣਾ ਲਏ ਹਨ ਪਰ ਅਜਿਹੀਆਂ ਖ਼ਬਰਾਂ ਦੀ ਅਜੇ ਤਕ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।