ਪਾਕਿ ਨੇ ਭਾਰਤ 'ਤੇ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਅੱਜ ਭਾਰਤ 'ਤੇ ਇਸ ਸਾਲ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਦੇ ਫਲਸਰੂਪ 34 ਤੋਂ ਜ਼ਿਆਦਾ ਆਮ ਪਾਕਿਸਤਾਨੀ...

pak vs ind

 

ਇਸਲਾਮਾਬਾਦ, 11 ਅਗੱਸਤ: ਪਾਕਿਸਤਾਨ ਨੇ ਅੱਜ ਭਾਰਤ 'ਤੇ ਇਸ ਸਾਲ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਦੇ ਫਲਸਰੂਪ 34 ਤੋਂ ਜ਼ਿਆਦਾ ਆਮ ਪਾਕਿਸਤਾਨੀ ਨਾਗਰਿਕ ਮਾਰੇ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫ਼ੀਸ ਜ਼ਕਰੀਆ ਨੇ ਭਾਰਤ 'ਤੇ ਜੰਮੂ ਕਸ਼ਮੀਰ 'ਚ ਗ਼ੈਰ ਕਸ਼ਮੀਰੀਆਂ ਨੂੰ ਵਸਾ ਕੇ ਉਥੋਂ ਦੀ ਜਨਸੰਖਿਆ 'ਚ ਬਦਲਾਅ ਕਰਵਾਉਣ ਦਾ ਵੀ ਦੋਸ਼ ਲਗਾਇਆ।
ਉੁਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਾਬਕਾ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਸ ਭਾਰਤੀ ਕੋਸ਼ਿਸ਼ ਨੂੰ ਉਜਾਗਰ ਕਰਦਿਆਂ ਸੰਯੁਕਤ ਰਾਸ਼ਟਰ ਮੁੱਖ ਸਕੱਰ ਨੂੰ ਪੱਤਰ ਲਿਖਿਆ ਹੈ।
ਉੁਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਨ੍ਹਾਂ 'ਚ 34 ਤੋਂ ਜ਼ਿਆਦਾ ਪਾਕਿਸਤਾਨੀ ਨਾਗਰਿਕ ਮਾਰੇ ਗਏ।   (ਪੀਟੀਆਈ)