ਬਰੈਂਮਪਟਨ ਦੀਆਂ ਪੰਜਾਬਣਾਂ ਮਨਾਉਣਗੀਆਂ ਤੀਆਂ ਦਾ ਤਿਉਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਬਰੈਂਮਪਟਨ ਵਿਖੇ ਤੀਆਂ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ। 13 ਅਗਸਤ ਦਿਨ ਐਤਵਾਰ ਨੂੰ ਪੈਨਹਿਲ ਰੋਡ 'ਤੇ ਸਥਿਤ ਲਾਅਸਨ ਪਾਰਕ ਵਿੱਚ ਮਨਾਏ ਜਾ ਰਹੇ ਇਹਨਾਂ ਜਸ਼ਨਾਂ

Punjabi girls

ਕੈਨੇਡਾ ਦੇ ਬਰੈਂਮਪਟਨ ਵਿਖੇ ਤੀਆਂ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ। 13 ਅਗਸਤ ਦਿਨ ਐਤਵਾਰ ਨੂੰ ਪੈਨਹਿਲ ਰੋਡ 'ਤੇ ਸਥਿਤ ਲਾਅਸਨ ਪਾਰਕ ਵਿੱਚ ਮਨਾਏ ਜਾ ਰਹੇ ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਇਲਾਕੇ ਦੀਆਂ ਸਾਰੀਆਂ ਔਰਤਾਂ,ਮੁਟਿਆਰਾਂ ਅਤੇ ਬੱਚੀਆਂ ਨੁੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਮੀ 4-00 ਵਜੇ ਤੋਂ 6-30 ਵਜੇ ਤੱਕ ਇਹ ਤੀਆਂ ਦਾ ਤਿਉਹਾਰ ਪੰਜਾਬੀ ਰਹੁ-ਰੀਤਾਂ ਨੂੰ ਅਪਣਾਉਂਦੇ ਹੋਏ ਮਨਾਇਆ ਜਾਏਗਾ। ਇਹਨਾਂ ਪ੍ਰੋਗਰਾਮਾਂ ਵਿੱਚ ਦੂਰ-ਨੇੜੇ ਦੇ ਇਲਾਕੇ ਤੋਂ ਵੀ ਔਰਤਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਮੌਕੇ'ਤੇ ਖਾਣ-ਪੀਣ ਦਾ ਵੀ ਉਚੇਚੇ ਤੌਰ 'ਤੇ ਪ੍ਰਬੰਧ ਹੋਵੇਗਾ। ਪੰਜਾਬ ਦੀਆਂ ਔਰਤਾਂ ਦੁਆਰਾ ਰਲ ਮਿਲ ਕੇ ਆਪਣੇ ਸੱਭਿਆਚਾਰ ਨੂੰ ਜੀਵੰਤ ਰੱਖਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਦੇ ਉਪਰਾਲੇ ਸ਼ਲਾਘਾਯੋਗ ਹਨ।