ਕੈਨੇਡਾ ਦੀ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਲੱਗਿਆ ਸਮਰ ਕੈਂਪ
ਕੈਨੇਡਾ ਦੀ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ 3 ਜੁਲਾਈ ਤੋਂ 4 ਅਗਸਤ ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਡੀ ਗਿਣਤੀ
ਕੈਨੇਡਾ ਦੀ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ 3 ਜੁਲਾਈ ਤੋਂ 4 ਅਗਸਤ ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਦੌਰਾਨ ਬੱਚਿਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਦੇ ਗੁਰ ਦੱਸੇ ਗਏ।
ਇਸ ਕੈਂਪ ਦੌਰਾਨ ਅੰਗਰੇਜ਼ੀ, ਗਣਿਤ, ਆਰਟ ਅਤੇ ਕਰਾਫਟ, ਕੀਰਤਨ, ਗੁਰਮਤਿ ਗਿਆਨ, ਕੰਪਿਊਟਰ ਆਦਿ ਦੇ ਸਿਖਲਾਈ ਅਤੇ ਗਿਆਨ ਵਰਧਕ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਨੂੰ ਹਰ ਹਫਤੇ ਵੱਖ-ਵੱਖ ਸਥਾਨਾਂ ਦੀ ਯਾਤਰਾ 'ਤੇ ਵੀ ਲਿਜਾਇਆ ਗਿਆ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ।
ਇਸ ਦੌਰਾਨ ਬੱਚਿਆਂ ਨੂੰ ਫੈਨਟੇਸੀ ਫੇਅਰ, ਐਰੋਸਪਰੋਟਸ, ਡਾਓਨੀ ਫਾਰਮ, ਚਿੰਗੂਜ਼ੀ ਪਾਰਕ, ਲਾਇਨ ਸਫਾਰੀ ਅਤੇ ਬਰਨਜ਼ਵਿਕ ਬੌਲਿੰਗ ਵਿਖੇ ਲਿਜਾਇਆ ਗਿਆ ਜਿਸਦੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੋਂ ਸਾਫ ਝਲਕ ਰਹੀ ਸੀ। ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਵਿੰਟਰ ਬਰੇਕ, ਮਾਰਚ ਬਰੇਕ ਅਤੇ ਸਮਰ ਬਰੇਕ ਦੌਰਾਨ ਅਜਿਹੇ ਕੈਂਪ ਲਗਾਏ ਜਾਂਦੇ ਹਨ ਅਤੇ ਦਾਖਲੇ ਸਭ ਲਈ ਖੁਲ੍ਹੇ ਰਹਿੰਦੇ ਹਨ ਅਤੇ ਤਾਂ ਜੋ ਕਿ ਹਰ ਕੋਈ ਇਸ ਦਾ ਲਾਭ ਲੈ ਸਕੇ।