ਫ਼ੇਸਬੁਕ ਕਾਰੋਬਾਰ 'ਤੇ ਡਾਟਾ ਲੀਕ ਮਾਮਲੇ ਦਾ ਅਸਰ ਨਹੀਂ, ਪਹਿਲੀ ਤਿਮਾਹੀ 'ਚ 63% ਮੁਨਾਫ਼ਾ ਵਧਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾਟਾ ਲੀਕ ਮਾਮਲੇ ਦੌਰਾਨ ਅਲੋਚਨਾਵਾਂ ਦਾ ਸਾਹਮਣਾ ਕਰ ਰਹੀ ਸੋਸ਼ਲ ਮੀਡੀਆ ਕੰਪਨੀ ਫ਼ੇਸਬੁਕ ਮੁਨਾਫ਼ੇ 'ਚ ਜਨਵਰੀ - ਮਾਰਚ ਤਿਮਾਹੀ 'ਚ ਤੇਜ਼ੀ ਆਈ ਹੈ। ਖ਼ਪਤਕਾਰਾਂ ਦੀ ਗਿਣਤੀ...

Mark Zuckerberg

ਸੈਨ ਫਰਾਂਸਿਸਕੋ : ਡਾਟਾ ਲੀਕ ਮਾਮਲੇ ਦੌਰਾਨ ਅਲੋਚਨਾਵਾਂ ਦਾ ਸਾਹਮਣਾ ਕਰ ਰਹੀ ਸੋਸ਼ਲ ਮੀਡੀਆ ਕੰਪਨੀ ਫ਼ੇਸਬੁਕ ਮੁਨਾਫ਼ੇ 'ਚ ਜਨਵਰੀ - ਮਾਰਚ ਤਿਮਾਹੀ 'ਚ ਤੇਜ਼ੀ ਆਈ ਹੈ। ਖ਼ਪਤਕਾਰਾਂ ਦੀ ਗਿਣਤੀ 'ਚ ਅਤੇ ਇਸ਼ਤਿਹਾਰ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਨਿਜਤਾ ਵਿਵਾਦ ਦਾ ਫ਼ੇਸਬੁਕ ਦੇ ਤਿਮਾਹੀ ਮੁਨਾਫ਼ਾ ਅਤੇ ਕਮਾਈ 'ਤੇ ਕੋਈ ਅਸਰ ਨਹੀਂ ਪਿਆ ਹੈ।

ਸਾਲ 2018 ਦੀ ਪਹਿਲੀ ਤਿਮਾਹੀ 'ਚ ਫ਼ੇਸਬੁਕ ਦਾ ਮੁਨਾਫ਼ਾ ਪਿਛਲੇ ਸਾਲ ਦੀ ਇਸ ਮਿਆਦ ਤੋਂ 63 ਫ਼ੀ ਸਦੀ ਵਧ ਕੇ 5 ਅਰਬ ਡਾਲਰ ਰਿਹਾ। ਉਥੇ ਹੀ, ਮੌਜੂਦਾ ਸਮੇਂ ਦੀ ਮਿਆਦ 'ਚ ਕਮਾਈ 49 ਫ਼ੀ ਸਦੀ ਵਧ ਕੇ 1.97 ਅਰਬ ਡਾਲਰ ਹੋ ਗਈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਮਹੱਤਵਪੂਰਣ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ 2018 'ਚ ਸਾਡੇ ਕਾਰੋਬਾਰ ਦੀ ਮਜ਼ਬੂਤ ਸ਼ੁਰੂਆਤ ਹੋਈ। ਕੰਪਨੀ ਦੇ ਤਿਮਾਹੀ ਨਤੀਜੇ ਜਾਰੀ ਹੋਣ  ਤੋਂ ਬਾਅਦ ਫ਼ੇਸਬੁਕ ਦੇ ਸ਼ੇਅਰ 4.7 ਫ਼ੀ ਸਦੀ ਚੜ੍ਹ ਕੇ 167.33 ਡਾਲਰ 'ਤੇ ਪਹੁੰਚ ਗਏ। 

ਫ਼ੇਸਬੁਕ ਦੇ ਮਹੀਨਾਵਾਰ ਪੱਧਰ 'ਤੇ ਸਰਗਰਮ ਖ਼ਪਤਕਾਰਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀ ਸਦੀ ਵਧ ਕੇ 2.2 ਅਰਬ ਡਾਲਰ ਹੋ ਗਈ ਹੈ। ਫ਼ੇਸਬੁਕ ਦੇ ਮਜ਼ਬੂਤ ਤਿਮਾਹੀ ਨਤੀਜਾ ਅਜਿਹੇ ਸਮੇਂ ਆਏ ਹਨ ਜਦੋਂ ਕੰਪਨੀ ਨਿਜਤਾ ਮਾਮਲੇ 'ਚ ਘਿਰੀ ਹੋਈ ਹੈ। ਬ੍ਰਿਟਿਸ਼ ਕੰਸਲਟੈਂਸੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨੇ ਅੱਠ ਕਰੋੜ 70 ਲੱਖ ਤੋਂ ਜ਼ਿਆਦਾ ਫ਼ੇਸਬੁਕ ਖ਼ਪਤਕਾਰਾਂ ਦੇ ਨਿਜੀ ਡਾਟਾ ਦਾ ਗ਼ਲਤ ਵਰਤੋਂ ਕਰਨ ਦਾ ਖ਼ੁਲਾਸਾ ਹੋਇਆ ਹੈ। (ਪੀਟੀਆਈ)