ਬਰਾਜੀਲ ਦੀ ਜੇਲ੍ਹ ਵਿਚ ਲੱਗੀ ਅੱਗ, ਨੌਂ ਨਾਬਾਲਿਗਾਂ ਦੀ ਮੌਤ
ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ.......
fire
ਰਿਓ ਡੀ ਜੀਨੇਰਿਓ, 26 ਮਈ (ਏਜੰਸੀ) : ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ ਬਾਅਦ ਉੱਥੇ ਲੱਗੀ ਅੱਗ ਵਿਚ ਨੌਂ ਨਾਬਾਲਿਗਾਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਵਿਚ 13 ਤੋਂ 17 ਸਾਲਾਂ ਦੇ ਨਾਬਾਲਿਗਾਂ ਨੂੰ ਅਸਥਾਈ ਤੌਰ ਉੱਤੇ ਰੱਖਿਆ ਜਾਂਦਾ ਹੈ| ਗੋਏਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਕੀਲ ਗਿਲੀਸ ਸਬੈਸਟਿਅਨ ਗੋੰਮਜ ਨੇ ਦੱਸਿਆ ਕਿ ਇਹ ਦੰਗਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਧਿਕਾਰੀ ਕੁੱਝ ਕੈਦੀਆਂ ਨੂੰ ਇਕ ਕੋਠੜੀ ਤੋਂ ਦੂਜੀ ਕੋਠੜੀ ਵਿਚ ਤਬਾਦਲਾ ਕਰ ਰਹੇ ਸਨ |