ਤੁਰਕੀ ਵਿਚ ਸਾਹਮਣੇ ਆਏ 1141 ਨਵੇਂ ਕੇਸ , 32 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਰਕੀ ਵਿਚ ਕੋਵਿਡ 19 ਨਾਲ 32 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਕੋਰੋਨਾ ਪੀੜਤ ਨਾਲ ਮਰਨ ਵਾਲਿਆਂ ਦੀ ਸੰਖਿਆਂ

File Photo

ਇਸਤਾਂਬੁਲ, 25 ਮਈ: ਤੁਰਕੀ ਵਿਚ ਕੋਵਿਡ 19 ਨਾਲ 32 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਕੋਰੋਨਾ ਪੀੜਤ ਨਾਲ ਮਰਨ ਵਾਲਿਆਂ ਦੀ ਸੰਖਿਆਂ ਵਧ ਕੇ 4,340 ਹੋ ਗਈ ਹੈ। ਸਿਹਤ ਮੰਤਰੀ ਫਾਹਰੇਤਿਨ ਕੋਕਾ ਨੇ ਇਹ ਜਾਣਕਾਰੀ ਦਿਤੀ। ਕੋਕਾ ਨੇ ਐਤਵਾਰ ਨੂੰ ਟਵਿੱਟ ਕੀਤਾ ਕਿ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1141 ਨਵੇਂ ਮਾਮਲੇ ਸਾਹਮਣੇ ਆਏ ਹੈ, ਜਿਸ ਨਾਲ ਦੇਸ਼ ਵਿਚ ਕੋਰੋਨਾ ਪੀੜਤਾ ਦੇ ਮਾਮਲੇ ਵੱਧ ਕੇ 1,56,827 ਹੋ ਗਏ ਹੈ। ਅਮਰੀਕਾ ਦੇ ਜਾਨ ਹਾਪਕਿਨਜ ਯੂਨੀਵਰਸਿਟੀ ਦੀ ਵਿਸ਼ਵ ਸੂਚੀ ਵਿਚ ਤੁਰਕੀ ਨੌਵੇਂ ਨੰਬਰ ਉਤੇ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਦਸੀ ਗਈ  ਗਿਣਤੀ ਤੋਂ ਕਈ ਜ਼ਿਆਦਾ ਹੋ ਸਕਦੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ 1,18,00 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹੈ। (ਪੀਟੀਆਈ)