ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨ ’ਚ ਵਰਦੀਧਾਰੀ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਣੀ ਜ਼ਰੂਰੀ
ਕਾਂਗੋ ਵਿਚ ਤਾਇਨਾਤ ਭਾਰਤੀ ਮਹਿਲਾ ਕਮਾਂਡਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਵਿਚ ਵਰਦੀਧਾਰੀ
ਸੰਯੁਕਤ ਰਾਸ਼ਟਰ, 25 ਮਈ. ਕਾਂਗੋ ਵਿਚ ਤਾਇਨਾਤ ਭਾਰਤੀ ਮਹਿਲਾ ਕਮਾਂਡਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਵਿਚ ਵਰਦੀਧਾਰੀ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ਉਤੇ ਖਾਸ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਔਰਤਾਂ ਹਰ ਕਿਤੇ ਮਿਸਾਲ ਹੁੰਦੀਆਂ ਹਨ।
ਕਾਂਗੋ ਗਣਰਾਜ ਵਿਚ ਸੰਯੁਕਤ ਰਾਸ਼ਟਰ ਸੰਗਠਨ ਸਥਿਰੀਕਰਨ ਮਿਸ਼ਨ ਦੇ ਭਾਰਤੀ ਮਹਿਲਾ ਕਾਰਜ ਦਲ (ਐਫ਼. ਈ. ਟੀ.)ਦੀ ਕਮਾਂਡਰ, ਕੈਪਟਨ ਪ੍ਰੀਤੀ ਸ਼ਰਮਾ ਨੇ ਸੇਕ ਟਾਊਨ ਤੋਂ ਵੀਡੀਉ ਕਾਨਫ਼ਰੰਸ ਵਿਚ ਗੱਲਬਾਤ ਦੌਰਾਨ ਦਸਿਆ ਕਿ ਸੰਯੁਕਤ ਰਾਸ਼ਟਰ ਦੇ ਕੁਲ ਫ਼ੌਜੀ ਸ਼ਾਂਤੀ ਰੱਖਿਅਕਾਂ ਵਿਚ ਔਰਤਾਂ ਦਾ ਪ੍ਰਤੀਨਿਧਤਵ ਸਿਰਫ 4 ਫੀਸਦੀ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਵਿਚ, ਸੰਯੁਕਤ ਰਾਸ਼ਟਰ ਵਿਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਬਹੁਤ ਘੱਟ ਹੈ। ਜੇਕਰ ਤੁਸੀ ਵਿਸ਼ਵ ਦੀ 50 ਫ਼ੀ ਸਦੀ ਆਬਾਦੀ ਨੂੰ ਦੇਖਣੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਵਰਦੀਧਾਰਕ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਪੰਛੀ ਇਕ ਪੰਖ ਦੇ ਸਹਾਰੇ ਉਡਾਨ ਨਹÄ ਭਰ ਸਕਦਾ। ਇਸ ਲਈ ਮਹਿਲਾਵਾਂ ਦਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ।
ਭਾਰਤ ਤੋਂ ਐੱਫ. ਈ. ਟੀ. ਵਿਚ 22 ਔਰਤਾਂ ਸ਼ਾਂਤੀਰੱਖਿਅਕ ਹੈ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਜੂਨ ਵਿਚ ਮੋਨੂਸਕੋ ਵਿਚ ਤਾਇਨਾਤੀ ਨਾਲ ਹੋਈ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਤਹਿਤ ਸੱਭ ਤੋਂ ਚੁਣੌਤੀ ਪੂਰਣ ਸ਼ਾਂਤੀਰੱਖਿਅਕ ਮਿਸ਼ਨ ਮੰਨਿਆ ਜਾਂਦਾ ਹੈ। (ਪੀਟੀਆਈ)