ਨਿਊਜ਼ੀਲੈਂਡ ’ਚ ਅੱਜ ਫਿਰ ਕੋਰੋਨਾ ਦਾ ਕੋਈ ਨਵਾਂ ਕੇਸ ਨਹੀਂ
ਮਨਿਸਟਰੀ ਆਫ਼ ਹੈਲਥ ਨੇ ਦਸਿਆ ਕਿ ਨਿਊਜ਼ੀਲੈਂਡ ਵਿਚ ਕੋਵਿਡ -19 ਦਾ ਮੁੜ ਅੱਜ ਕੋਈ ਨਵਾਂ ਕੇਸ
File Photo
ਔਕਲੈਂਡ 25 ਮਈ (ਹਰਜਿੰਦਰ ਸਿੰਘ ਬਸਿਆਲਾ): ਮਨਿਸਟਰੀ ਆਫ਼ ਹੈਲਥ ਨੇ ਦਸਿਆ ਕਿ ਨਿਊਜ਼ੀਲੈਂਡ ਵਿਚ ਕੋਵਿਡ -19 ਦਾ ਮੁੜ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਪੂਰੇ ਦੇਸ਼ ’ਚ ਹੁਣ ਬੀਤੇ ਕਲ ਜਿੰਨੇ 27 ਐਕਟਿਵ ਕੇਸ ਹੀ ਹਨ ਅਤੇ ਬੀਤੇ 24 ਘੰਟਿਆਂ ਵਿਚ ਨਵਾਂ ਰਿਕਵਰ ਨਹÄ ਹੋਇਆ। ਇਕ ਕੋਰੋਨਾ ਮਰੀਜ਼ ਹੀ ਹਸਪਤਾਲ ਵਿਚ ਦਾਖ਼ਲ ਹੈ। ਕੁਲ ਕੇਸ 1504 ਹੋਏ ਹਨ। ਜਿਨ੍ਹਾਂ ਵਿਚ 1154 ਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਜਦ ਕਿ ਬਾਕੀ ਸੰਭਾਵੀ ਹਨ। ਦੇਸ਼ ’ਚ ਕਲ 2163 ਟੈਸਟ ਪੂਰੇ ਕੀਤੇ, ਜਿਨ੍ਹਾਂ ਦੀ ਹੁਣ ਤਕ ਦੇ ਮੁਕੰਮਲ ਟੈਸਟਾਂ ਦੀ ਗਿਣਤੀ 2,61,315 ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿਚ ਕੋਰੋਨਾ ਵਾਇਰਸ ਤੋਂ ਪੀੜਤ 5,497,650 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 346,675 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,301,970 ਹੈ।