ਕਰੋੜਾਂ ਦੀ ਲਾਟਰੀ 'ਤੇ ਇਮਾਨਦਾਰੀ ਪਈ ਭਾਰੀ, ਭਾਰਤੀ ਮੂਲ ਦੇ ਪਰਿਵਾਰ ਨੇ ਵਾਪਸ ਕੀਤੀ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੇ ਪਰਿਵਾਰ ਦੀ ਇਮਾਨਦਾਰੀ ਦੀ ਚਾਰੇ ਪਾਸੇ ਹੋ ਰਹੀ ਹੈ ਪ੍ਰਸ਼ੰਸਾ

lottery

ਨਿਊਯਾਰਕ: ਅਮਰੀਕਾ ਦੇ ਰਾਜ ਮੈਸਾਚੁਸੇਟਸ ਵਿਚ, ਭਾਰਤੀ ਮੂਲ ਦੇ ਪਰਿਵਾਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਔਰਤ ਨੂੰ ਲਾਟਰੀ ਦੀ ਟਿਕਟ ਵਾਪਸ ਕੀਤੀ ਅਤੇ ਇਸ ਟਿਕਟ ਨੇ ਔਰਤ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ।

ਭਾਰਤੀ ਮੂਲ ਦੇ ਪਰਿਵਾਰ ਦੀ ਇਮਾਨਦਾਰੀ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਲੀ ਰੋਜ਼ ਫੇਗਾ ਨੇ ਮਾਰਚ ਦੇ ਮਹੀਨੇ ਵਿਚ 'ਲੱਕੀ ਸਟਾਪ' ਨਾਮ ਦੀ ਦੁਕਾਨ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਇਹ ਦੁਕਾਨ ਸਾਊਥਵਿਕ ਖੇਤਰ ਵਿੱਚ ਰਹਿੰਦੇ ਭਾਰਤੀ ਮੂਲ ਦੇ ਇੱਕ ਪਰਿਵਾਰ ਨਾਲ ਸਬੰਧਤ ਹੈ। ਔਰਤਾਂ ਅਕਸਰ ਇਸ ਦੁਕਾਨ ਤੋਂ ਟਿਕਟਾਂ ਖਰੀਦਦੀਆਂ ਰਹਿੰਦੀਆਂ ਹਨ।

ਫਿਆਗਾ ਨੇ ਦੱਸਿਆ ਕਿ "ਮੇਰਾ ਦੁਪਹਿਰ ਦਾ ਖਾਣਾ ਸੀ ਅਤੇ ਮੈਂ ਕਾਹਲੀ ਵਿੱਚ ਸੀ" ਮੈਂ ਕਾਹਲੀ ਵਿਚ ਟਿਕਟ ਦਾ ਨੰਬਰ ਚੰਗੀ  ਤਰ੍ਹਾਂ ਨਹੀਂ ਵੇਖਿਆ ਅਤੇ  ਮੈਨੂੰ ਲੱਗਾ ਕਿ ਮੇਰੀ ਲਾਟਰੀ ਨਹੀ ਨਿਕਲੀ। ਮੈਂ ਟਿਕਟ ਸੁੱਟ ਦਿੱਤੀ।

ਖਬਰਾਂ ਵਿਚ ਦੱਸਿਆ ਗਿਆ ਕਿ ਉਸ ਔਰਤ ਨੇ ਜਲਦਬਾਜ਼ੀ ਵਿਚ ਟਿਕਟ ਪੂਰੀ ਤਰ੍ਹਾਂ ਨਹੀਂ ਵੇਖੀ ਤੇ ਟਿਕਟ ਸੁੱਟ ਦਿੱਤੀ। ਇਸ ਤੋਂ ਬਾਅਦ ਦੁਕਾਨ ਮਾਲਿਕ ਦੇ ਬੇਟੇ ਅਭੀ ਸ਼ਾਹ ਨੇ ਟਿਕਟ ਚੁੱਕ ਲਈ। ਖਬਰ ਵਿਚ ਅਭੀ  ਸ਼ਾਹ ਨੇ ਕਿਹਾ ਕਿ  ਜਿਸ ਔਰਤ ਦੀ ਇਹ ਟਿਕਟ ਹੈ ਉਹ ਸਾਡੀ ਗਾਹਕ ਹੈ ਤੇ ਬਾਅਦ ਵਿਚ ਉਸਨੂੰ ਇਹ ਟਿਕਟ ਵਾਪਸ ਕਰ ਦਿੱਤੀ।