Israel Hamas War: ਹਮਾਸ ਨੇ ਇਜ਼ਰਾਈਲ 'ਤੇ ਕੀਤਾ ਵੱਡਾ ਰਾਕੇਟ ਹਮਲਾ, ਤੇਲ ਅਵੀਵ ਵੱਲ ਦਾਗੇ ਲੰਬੀ ਦੂਰੀ ਦੇ ਰਾਕੇਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ

Israel Hamas War

Israel Hamas War: ਹਮਾਸ ਨੇ ਇਕ ਵਾਰ ਫਿਰ ਇਜ਼ਰਾਇਲ 'ਤੇ ਵੱਡਾ ਹਮਲਾ ਕੀਤਾ ਹੈ। ਹਮਾਸ ਦੇ ਹਥਿਆਰਬੰਦ ਵਿੰਗ ਅਲ-ਕਸਾਮ ਬ੍ਰਿਗੇਡਜ਼ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਤੇਲ ਅਵੀਵ 'ਤੇ ਇੱਕ ਵੱਡਾ ਮਿਜ਼ਾਈਲ ਹਮਲਾ ਕੀਤਾ। ਇਜ਼ਰਾਈਲੀ ਫੌਜ ਨੇ ਸੰਭਾਵਿਤ ਆਉਣ ਵਾਲੇ ਰਾਕੇਟਾਂ ਦੀ ਚੇਤਾਵਨੀ ਲਈ ਸ਼ਹਿਰ ਵਿੱਚ ਸਾਇਰਨ ਵੀ ਵਜਾਏ , ਜਿਸ ਨਾਲ ਲੋਕਾਂ ਨੂੰ ਅਲਰਟ ਕੀਤਾ ਜਾਵੇ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਦੀ ਸ਼ੁਰੂਆਤ 'ਚ ਹਮਾਸ ਦੇ ਅੱਤਵਾਦੀਆਂ ਨੇ ਅਚਾਨਕ ਇਜ਼ਰਾਈਲ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ ਕਈ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਵਿਚਾਲੇ ਜੰਗ ਅਜੇ ਵੀ ਜਾਰੀ ਹੈ।

ਐਤਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਇਕ ਬਿਆਨ ਵਿਚ ਅਲ-ਕਸਾਮ ਬ੍ਰਿਗੇਡਜ਼ ਨੇ ਕਿਹਾ ਕਿ ਰਾਕੇਟ ਨਾਗਰਿਕਾਂ ਦੇ ਖਿਲਾਫ ਜ਼ਿਆਨੀ ਕਤਲੇਆਮ ਦੇ ਜਵਾਬ ਵਿਚ ਲਾਂਚ ਕੀਤੇ ਗਏ ਸਨ। ਹਮਾਸ ਅਲ-ਅਕਸਾ ਟੀਵੀ ਦਾ ਕਹਿਣਾ ਹੈ ਕਿ ਰਾਕੇਟ ਗਾਜ਼ਾ ਪੱਟੀ ਤੋਂ ਲਾਂਚ ਕੀਤੇ ਗਏ। ਦੱਸ ਦੇਈਏ ਕਿ ਤੇਲ ਅਵੀਵ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਰਾਕੇਟ ਸਾਇਰਨ ਦੀ ਆਵਾਜ਼ ਨਹੀਂ ਸੁਣੀ ਗਈ ਸੀ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਤੁਰੰਤ ਸਾਇਰਨ ਦਾ ਕਾਰਨ ਨਹੀਂ ਦੱਸਿਆ।

ਇਜ਼ਰਾਈਲੀ ਫੌਜ ਨੇ ਕਿਹਾ ਕਿ ਗਾਜ਼ਾ ਦੇ ਦੱਖਣੀ ਸ਼ਹਿਰ ਰਾਫਾ ਤੋਂ ਇਜ਼ਰਾਈਲ ਦੇ ਮੱਧ ਇਲਾਕਿਆਂ ਵੱਲ ਘੱਟੋ-ਘੱਟ ਅੱਠ ਰਾਕੇਟ ਦਾਗੇ ਗਏ। ਫੌਜ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਕਈ ਮਿਜ਼ਾਈਲਾਂ ਨੂੰ ਡੇਗ ਦਿੱਤਾ। ਕਈ ਮਹੀਨਿਆਂ ਵਿੱਚ ਪਹਿਲੀ ਵਾਰ ਤੇਲ ਅਵੀਵ ਵਿੱਚ ਰਾਕੇਟ ਸਾਇਰਨ ਵੱਜਿਆ ਹੈ ਅਤੇ ਘੱਟੋ-ਘੱਟ ਤਿੰਨ ਧਮਾਕੇ ਸੁਣੇ ਗਏ ਹਨ।

ਇਜ਼ਰਾਈਲ ਡੇ ਅਧਿਕਾਰਤ ਅੰਕੜਿਆਂ ਅਨੁਸਾਰ ,7 ਅਕਤੂਬਰ ਨੂੰ ਦੱਖਣੀ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਯੁੱਧ ਸ਼ੁਰੂ ਹੋਇਆ, ਜਿਸ ਦੇ ਨਤੀਜੇ ਵਜੋਂ 1,170 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ,ਜਿਸ 'ਚ ਜ਼ਿਆਦਾਤਰ ਨਾਗਰਿਕ ਸਨ। ਹਮਾਸ ਨੇ 252 ਲੋਕਾਂ ਨੂੰ ਬੰਧਕ ਵੀ ਬਣਾਇਆ ਸੀ, ਜਿਨ੍ਹਾਂ ਵਿੱਚੋਂ 121 ਗਾਜ਼ਾ ਵਿੱਚ ਹੀ ਹਨ ,ਜਿਨ੍ਹਾਂ ਵਿੱਚੋਂ 37 ਸੈਨਾ ਦੇ ਅਨੁਸਾਰ ਮਾਰੇ ਗਏ ਹਨ। ਇਸ ਦੇ ਨਾਲ ਹੀ, ਇਜ਼ਰਾਈਲ ਦੇ ਜਵਾਬੀ ਹਮਲੇ ਵਿੱਚ ਗਾਜ਼ਾ ਵਿੱਚ ਘੱਟੋ-ਘੱਟ 35,984 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਹਨ।