UK Gurdwara Sahib : ਯੂ.ਕੇ. ਦੇ ਗੁਰਦੁਆਰਾ ਸਾਹਿਬ ’ਚ ਸ਼ਰਾਬ ਪੀ ਕੇ ਡਿਊਟੀ 'ਤੇ ਪਹੁੰਚੇ ਹੈੱਡ ਗ੍ਰੰਥੀ ਨੂੰ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

UK Gurdwara Sahib : ਸੰਗਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਗ੍ਰੰਥੀ ਤੇ ਕਮੇਟੀ ਮੈਂਬਰ ਪੀਂਦੇ ਹਨ ਸ਼ਰਾਬ  

UK Gurdwara Sahib

UK Gurdwara Sahib : ਅੰਮ੍ਰਿਤਸਰ - ਯੂ.ਕੇ. ਦੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਨੇ ਆਪਣੇ ਹੈੱਡ ਗ੍ਰੰਥੀ ਨੂੰ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਅੰਦਰ ਆਉਣ ਕਾਰਨ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ।  ਸਥਾਨਕ ਸੰਗਤ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਨਾਮ ਦਾ ਗ੍ਰੰਥੀ ਸ਼ਰਾਬ ਦਾ ਸੇਵਨ ਕਰਕੇ ਡਿਊਟੀ 'ਤੇ ਆਇਆ ਸੀ। ਮੌਕੇ ’ਤੇ ਸੰਗਤ ਨੂੰ ਸ਼ੱਕ ਪੈਣ ’ਤੇ ਗ੍ਰੰਥੀ ਸਿੰਘ ਨੇ ਸ਼ਰਾਬ ਪੀਤੀ ਹੋਣ ਤੋਂ ਇਨਕਾਰ ਕਰ ਦਿੱਤਾ। 

ਸੂਤਰਾਂ ਅਨੁਸਾਰ ਇਸ ਦੀ ਸੂਚਨਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਜਦ ਕਮੇਟੀ ਮੈਂਬਰ ਗ੍ਰੰਥੀ ਕੋਲ ਪਹੁੰਚੇ ਤਾਂ ਉਸ ਨੇ ਸ਼ਰਾਬ ਦਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਨੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਗਤ ਨੇ ਇਹ ਵੀ ਗੱਲ ਉਠਾਈ ਹੈ ਕਿ ਇਸ ਤਰ੍ਹਾਂ ਦੇ ਕਈ ਗ੍ਰੰਥੀ ਤੇ ਕਮੇਟੀ ਮੈਂਬਰ ਸ਼ਰਾਬ ਪੀਂਦੇ ਹਨ। 
ਇਸ ਸਬੰਧੀ ਬਰਖਾਸਤ ਕੀਤੇ ਗ੍ਰੰਥੀ ਸਿੰਘ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਲੰਬਾ ਸਮਾਂ ਨਜ਼ਰਅੰਦਾਜ਼ ਕੀਤਾ ਗਿਆ ਪਰ ਜਦੋਂ ਉਹ ਸ਼ਰ੍ਹੇਆਮ ਹੀ ਗੁਰਦੁਆਰਾ ਸਾਹਿਬ ਅੰਦਰ ਸ਼ਰਾਬ ਦਾ ਨਸ਼ਾ ਕਰਕੇ ਪੁੱਜ ਗਿਆ ਤਾਂ ਸੰਗਤ ਵਲੋਂ ਸ਼ਿਕਾਇਤ ਕਰਨ ‘ਤੇ ਕਮੇਟੀ ਨੇ ਉਸ ’ਤੇ ਕਾਰਵਾਈ ਕੀਤੀ। ਸੰਗਤ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਅਖੌਤੀ ਗ੍ਰੰਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਸਾਰੇ ਮਾਮਲੇ ਦੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਉਣੀ ਚਾਹੀਦੀ ਹੈ।

(For more news apart from UK Gurdwara Sahib granthi who arrived on duty drinking alcohol was dismissed  News in Punjabi, stay tuned to Rozana Spokesman)