'What The Hell...' ਰੂਸ ਨੇ ਯੂਕਰੇਨ 'ਤੇ ਕੀਤੇ ਹਵਾਈ ਹਮਲੇ, ਟਰੰਪ ਨੇ ਗੁਆਇਆ ਆਪਾ, ਕਿਹਾ......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਪੁਤਿਨ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਪੁਤਿਨ ਨੂੰ ਕੀ ਹੋ ਗਿਆ''

What The Hell trump Russia Ukraine News in punjabi

What The Hell trump Russia Ukraine News in punjabi : ਯੁੱਧ ਦੀ ਸ਼ੁਰੂਆਤ ਤੋਂ ਬਾਅਦ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੁੱਸੇ ਵਿਚ ਆ ਗਏ ਹਨ ਅਤੇ ਚੇਤਾਵਨੀ ਜਾਰੀ ਕੀਤੀ।  ਪੁਤਿਨ ਦੀ ਆਲੋਚਨਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇਕਰ ਉਹ ਪੂਰਾ ਯੂਕਰੇਨ ਚਾਹੁੰਦੇ ਹਨ, ਤਾਂ ਇਹ ਰੂਸ ਦੇ ਪਤਨ ਦਾ ਕਾਰਨ ਹੋਵੇਗਾ।

ਐਤਵਾਰ ਨੂੰ ਨਿਊ ਜਰਸੀ ਦੇ ਮੌਰਿਸਟਾਊਨ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਪੁਤਿਨ ਦੀ ਆਲੋਚਨਾ ਕੀਤੀ ਅਤੇ ਕਿਹਾ, "ਮੈਂ ਪੁਤਿਨ ਤੋਂ ਖੁਸ਼ ਨਹੀਂ ਹਾਂ।" ਉਨ੍ਹਾਂ ਨੇ ਕਿਹਾ, ਪੁਤਿਨ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਪੁਤਿਨ ਨੂੰ ਕੀ ਹੋ ਗਿਆ ਹੈ! ਮੈਂ ਉਨ੍ਹਾਂ ਨੂੰ ਬਹੁਤ ਸਮੇਂ ਤੋਂ ਜਾਣਦਾ ਹਾਂ। ਮੈਂ ਹਮੇਸ਼ਾ ਉਸ ਦੇ ਨਾਲ ਰਿਹਾ ਹਾਂ।

ਪਰ ਉਹ ਸ਼ਹਿਰਾਂ ਵਿੱਚ ਰਾਕੇਟ ਭੇਜ ਰਿਹਾ ਹੈ ਅਤੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਉਹ ਕੀਵ ਅਤੇ ਹੋਰ ਸ਼ਹਿਰਾਂ 'ਤੇ ਰਾਕੇਟ ਦਾਗ਼ ਰਿਹਾ ਹੈ! ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ। ਐਤਵਾਰ ਰਾਤ ਨੂੰ, ਰੂਸ ਨੇ ਯੂਕਰੇਨ 'ਤੇ 367 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਅਤੇ ਦੇਸ਼ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। 

ਯੂਕਰੇਨੀ ਹਵਾਈ ਸੈਨਾ ਨੇ 45 ਮਿਜ਼ਾਈਲਾਂ ਡੇਗਣ ਅਤੇ 266 ਡਰੋਨ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ, ਪਰ ਬਹੁਤ ਸਾਰੇ ਖੇਤਰ ਅਜੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਹਮਲਿਆਂ ਵਿੱਚ 30 ਤੋਂ ਵੱਧ ਕਸਬੇ ਅਤੇ ਪਿੰਡ ਪ੍ਰਭਾਵਿਤ ਹੋਏ ਹਨ। ਟਰੂਥ ਸੋਸ਼ਲ 'ਤੇ, ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਵਲਾਦੀਮੀਰ ਪੁਤਿਨ ਨਾਲ ਚੰਗੇ ਸਬੰਧ ਹਨ, ਪਰ ਦਾਅਵਾ ਕੀਤਾ ਕਿ ਰੂਸੀ ਨੇਤਾ ਯੂਕਰੇਨੀ ਸ਼ਹਿਰਾਂ 'ਤੇ ਆਪਣੇ ਘਾਤਕ ਹਮਲਿਆਂ ਕਾਰਨ "ਪਾਗਲ" ਹੋ ਗਿਆ ਹੈ।