ਨਵਾਜ਼ ਸ਼ਰੀਫ਼ ਕੋਲ ਲੰਦਨ 'ਚ 300 ਕਰੋੜ ਦੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ ਦੀ ਲੰਦਨ ਵਿਚ 3.2 ਕਰੋੜ ਪਾਊਂਡ (ਲਗਭਗ 300 ਕਰੋੜ) ਦੀ ਜਾਇਦਾਦ.....

Nawaz Sharif

ਲੰਦਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ ਦੀ ਲੰਦਨ ਵਿਚ 3.2 ਕਰੋੜ ਪਾਊਂਡ (ਲਗਭਗ 300 ਕਰੋੜ) ਦੀ ਜਾਇਦਾਦ ਹੈ। ਇਕ ਰੀਪੋਰਟ ਮੁਤਾਬਕ ਸਾਲ 1993 ਤੋਂ ਲੰਦਨ 'ਚ ਸ਼ਰੀਫ਼ ਦੇ ਏਵਨਫੀਲਡ ਹਾਊਸ ਨੂੰ 4 ਫ਼ਲੈਟ ਢਾਉਣ ਤੋਂ ਬਾਅਦ ਬਣਾਇਆ ਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਸ਼ਰੀਫ ਅਤੇ ਉਨ੍ਹਾਂ ਦੇ ਪਰਵਾਰ ਨੇ ਲੰਦਨ 'ਚ 20 ਤੋਂ ਵੱਧ ਜਾਇਦਾਦਾਂ ਖ਼ਰੀਦੀਆਂ ਹਨ।

ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ਰੀਫ਼ ਦਾ ਹਾਈਡ ਪਾਰਕ 388 ਕਰੋੜ ਰੁਪਏ 'ਚ ਵੇਚਿਆ ਗਿਆ ਹੈ। ਇਸ ਜਾਇਦਾਦ ਨੂੰ ਸ਼ਰੀਫ਼ ਦੇ ਪੁੱਤਰ ਹਸਨ ਸ਼ਰੀਫ਼ ਨੇ ਵੇਚਿਆ ਸੀ। ਹਾਲਾਂਕਿ ਇਸ ਜਾਇਦਾਦ ਨੂੰ ਵੇਚਣ ਤੋਂ ਹੋਏ ਲਾਭ ਦਾ ਅਦਾਲਤ 'ਚ ਕੋਈ ਬਿਊਰਾ ਨਹੀਂ ਦਿਤਾ ਗਿਆ। ਨਵਾਜ਼ ਸ਼ਰੀਫ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। (ਏਜੰਸੀ)