ਅੰਮ੍ਰਿਤਸਰ-ਲੰਡਨ ਉਡਾਨ ਸੇਵਾ ਸ਼ੁਰੂ ਕਰਾਉਣ ਲਈ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸੰਸਦ 'ਚ ਚੁੱਕਿਆ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਨਮਨਜੀਤ ਢੇਸੀ ਨੇ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਨ ਸ਼ੁਰੂ ਕਰਨ ਲਈ ਬ੍ਰਿਟੇਨ ਦੇ ਵੇਸਟਮਿੰਸਟਰ ਵਿਖੇ ਸੰਸਦ ਵਿਚ ਉਡਾਨ ਆਵਾਜਾਈ ਮੰਤਰੀ ਬੈਰੋਨੈਸ ਵੇਰੇ ਨਾਲ ਮੁਲਾਕਾਤ ਕੀਤੀ।

UK MP Tanmanjeet Singh Dhesi

ਜਲੰਧਰ: ਜਲੰਧਰ ਮੂਲ ਦੇ ਨਿਵਾਸੀ ਅਤੇ ਸਲਾਓ (ਯੂਕੇ) ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਨ ਸ਼ੁਰੂ ਕਰਨ ਲਈ ਬ੍ਰਿਟੇਨ ਦੇ ਵੇਸਟਮਿੰਸਟਰ ਵਿਖੇ ਸੰਸਦ ਵਿਚ ਉਡਾਨ ਆਵਾਜਾਈ ਮੰਤਰੀ ਬੈਰੋਨੈਸ ਵੇਰੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ ਨੇ ਇਸ ਮਹੱਤਵਪੂਰਨ ਮਾਰਗ ਤੋਂ ਸਿੱਧੀ ਉਡਾਨ ਲਈ ਪਰਵਾਸੀਆਂ ਦੀਆਂ ਮੰਗਾਂ ਦੇ ਨਾਲ ਨਾਲ ਯਾਤਰਾ, ਸੱਭਿਆਚਾਰਕ ਅਤੇ ਵਪਾਰਕ ਲਾਭ ਹਾਸਲ ਕਰਨ ‘ਤੇ ਵੀ ਧਿਆਨ ਦਿੱਤਾ। ਉਹਨਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ 2019 ਵਿਚ ਸੈਂਟਰ ਫਾਰ ਪੈਸੈਫਿਕ ਏਵੀਏਸ਼ਨ ਭਾਰਤ ਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਯੁਰੋਪ ਵਿਚ ਸਿੱਧੀ ਉਡਾਨ ਲਈ ਸਭ ਤੋਂ ਜ਼ਿਆਦਾ ਖੋਜ ਅੰਮ੍ਰਿਤਸਰ- ਹੀਥਰੋ ਲਈ ਕੀਤੀ ਗਈ।

ਢੇਸੀ ਨੇ ਕਿਹਾ ਕਿ ਸਾਲ 2018 ਵਿਚ ਬ੍ਰਿਟੇਨ ਵਿਚ ਲੰਡਨ-ਅੰਮ੍ਰਿਤਸਰ ਉਡਾਨ ਦੀ ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਸੰਸਦ ਵਿਚ ਪਹਿਲੀ ਬੈਠਕ ਹੈ । ਦੌਰਾਨ ਬ੍ਰਿਟਿਸ਼ ਸੰਸਦ ਨੇ ਮੰਤਰੀਆਂ ਨੂੰ ਸੂਚਿਤ ਕੀਤਾ ਕਿ ਹਰ ਦਿਨ ਦੁਨੀਆ ਭਰ ਵਿਚੋਂ 1 ਲੱਖ ਦੇ ਕਰੀਬ ਲੋਕ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦਾ ਹੈ। ਲਗਭਗ ਇਕ ਮਿਲੀਅਨ ਪੰਜਾਬੀ ਪਰਵਾਸੀ ਬ੍ਰਿਟੇਨ ਵਿਚ ਰਹਿੰਦੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਯਾਤਰਾ ਵਿਚ ਵਾਧਾ ਹੋ ਰਿਹਾ ਹੈ ਅਤੇ ਅੰਮ੍ਰਿਤਸਰ ਵਿਚ 2018 ਦੌਰਾਨ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਬਣਨ ਵਾਲਾ ਹਵਾਈ ਅੱਡਾ ਬਣਿਆ ਹੈ। ਇਸ ਤਰ੍ਹਾਂ ਢੇਸੀ ਨੇ ਇਸ ਹਵਾਈ ਅੱਡੇ ਦੇ ਨਿਰਮਾਣ ਲਈ ਅਪਣੇ ਵਿਚਾਰ ਪੇਸ਼ ਕੀਤੇ।

ਉਹਨਾਂ ਕਿਹਾ ਕਿ ਲੰਡਨ ਤੋਂ ਅੰਮ੍ਰਿਤਸਰ ਵਿਚ ਸਿੱਧੀ ਉਡਾਨ ਨਾਲ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਨੂੰ ਜੋੜਿਆ ਜਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਇਸ ਮੁੱਦੇ ਨੂੰ ਭਾਰਤ ਸਰਕਾਰ ਤੱਕ ਵੀ ਪਹੁੰਚਾਉਣਗੇ ਤਾਂ ਜੋ ਇਸ ਮਾਰਗ ਦਾ ਨਿਰਮਾਣ ਹੋ ਸਕੇ। ਉਹਨਾਂ ਨੇ ਇਕ ਪ੍ਰਾਜੈਕਟ ਲਈ ਸਹਿਯੋਗ ਦੇਣ ਲਈ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦਾ ਵੀ ਧੰਨਵਾਦ ਕੀਤਾ। ਇਸ ਤੋਂ ਬਾਅਦ ਬੈਰੋਨੇਸ ਵੇਰੇ ਨੇ ਕਿਹਾ ਕਿ ਢੇਸੀ ਨੂੰ ਮਿਲ ਕੇ ਅਤੇ ਇਸ ਮੁਹਿੰਮ ‘ਤੇ ਚਰਚਾ ਕਰਕੇ ਉਹਨਾਂ ਨੂੰ ਵਧੀਆ ਲੱਗਿਆ। ਉਹਨਾਂ ਯਕੀਨ ਦਿੱਤਾ ਕਿ ਉਹ ਇਸ ਮਾਰਗ ਦੇ ਨਿਰਮਾਣ ਅਤੇ ਪੰਜਾਬੀ ਪਰਵਾਸੀਆਂ ਤੇ ਯਾਤਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅੱਗੇ ਵਿਚਾਰ ਕਰਨਗੇ।