ਤਾਜ ਮਹਿਲ ਵਾਂਗ ਅਮਰੀਕੀ ਰਾਸ਼ਟਰੀ ਸੈਲਾਨੀ ਸਥਾਨਾਂ ’ਚ ਪ੍ਰਵੇਸ਼ ਲਈ ਵਿਦੇਸ਼ੀ ਦੇਣ ਜ਼ਿਆਦਾ ਟੈਕਸ : ਸਾਂਸਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ੀ ਸੈਲਾਨੀਆਂ ਤੋਂ ਲਿਆ ਜਾਵੇ 16 ਤੋਂ 25 ਡਾਲਰ ਦਾ ਵਾਧੂ ਟੈਕਸ

taj Mahal

ਵਾਸ਼ਿੰਗਟਨ, 25 ਜੂਨ : ਅਮਰੀਕਾ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਦੇਸ਼ ਦੇ ਰਾਸ਼ਟਰੀ ਸੈਲਾਨੀ ਸਥਾਨਾਂ ਵਿਚ ਪ੍ਰਵੇਸ਼ ਲਈ ਵਿਦੇਸ਼ੀ ਸੈਲਾਨੀਆਂ ਤੋਂ 16 ਤੋਂ 25 ਡਾਲਰ ਦਾ ਵਾਧੂ ਟੈਕਸ ਲੈਣ ਦਾ ਕਾਨੂੰਨ ਬਨਾਉਣ ਦੀ ਮੰਗ ਕੀਤੀ ਅਤੇ ਤਰਕ ਦਿਤਾ ਕਿ ਭਾਰਤ ਤਾਜ ਮਹਿਲ ਵਰਗੇ ਇਤਿਹਾਸਕ ਸੈਲਾਨੀ ਸਥਾਨਾ ਵਿਚ ਪ੍ਰਵੇਸ਼ ਲਈ ਅਜਿਹਾ ਹੀ ਕਰਦਾ ਹੈ। ‘ਗ੍ਰੇਟ ਅਮੈਰਿਕਨ ਆਊਟਡੋਰ ਕਾਨੂੰਨ’ ਵਿਚ ਸੋਧ ਦਾ ਇਹ ਪ੍ਰਸਤਾਵ ਸਾਂਸਦ ਮਾਈਕ ਏਂਜੀ ਨੇ ਪੇਸ਼ ਕੀਤਾ ਜਿਸ ਦਾ ਉਦੇਸ਼ ਅਮਰੀਕਾ ਦੇ ਕਈ ਸਿਖਰਲੇ ਸੈਲਾਨੀ ਸਥਾਨਾਂ ਅਤੇ ਰਾਸ਼ਟਰੀ ਬਾਗ਼ਾਂ ਦੀ ਦੇਖਭਾਲ ਲਈ ਧਨ ਇਕੱਠਾ ਕਰਨਾ ਹੈ। 

ਸਾਂਸਦ ਨੇ ਕਿਹਾ ਕਿ ਰਾਸ਼ਟਰੀ ਬਾਗਾਂ ਦੇ ਅਧੁਰੇ ਪਏ ਦੇਖਭਾਲ ਦੇ ਕੰਮਾਂ ਲਈ ਕਰੀਬ 12 ਅਰਬ ਡਾਲਰ ਦੀ ਜ਼ਰੂਰਤ ਹੈ। ਪਿਛਲੇ ਸਾਲ ਇਸ ਦਾ ਬਜਟ 4.1 ਅਰਬ ਡਾਲਰ ਸੀ। ਏਂਜੀ ਨੇ ਕਿਹਾ,‘‘ਇਸ ਸੋਧ ਅਨੁਸਾਰ ਵਿਦੇਸ਼ੀ ਸੈਲਾਨੀਆਂ ਨੂੰ ਦੇਸ਼ ਵਿਚ ਪ੍ਰਵੇਸ਼ ਸਮੇਂ ਹੀ ਇਨ੍ਹਾਂ ਥਾਵਾਂ ਦਾ ਲੁਤਫ਼ ਲੈਣ ਲਈ 16 ਤੋਂ 5 ਡਾਲਰ ਜ਼ਿਆਦਾ ਦਾ ਭੁਗਤਾਨ ਕਰਨਾ ਹੋਵੇਗਾ। ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਸਥਾਨਾਂ ਵਿਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧੀ ਹੈ।

ਉਨ੍ਹਾਂ ਕਿਹਾ,‘‘ਉਦਾਹਰਣ ਦੇ ਤੌਰ ’ਤੇ ਭਾਰਤ ਵਿਚ ਤਾਜ ਮਹਿਲ ਦੇਖਣ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ 18 ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ ਜਦੋਂਕਿ ਸਥਾਨਕ ਲੋਕਾਂ ਨੂੰ 56 ਸੇਂਟ ਦੇਣਾ ਹੁੰਦਾ ਹੈ। ਉਥੇ ਦਖਣੀ ਅਫ਼ਰੀਕਾ ਦੇ ਕਰੂਗਰ ਰਾਸ਼ਟਰੀ ਸੈਲਾਨੀ ਸਥਾਨ ’ਚ ਪ੍ਰਵੇਸ਼ ਲਈ ਵਿਦੇਸ਼ੀ ਸੈਲਾਨੀਆਂ ਨੂੰ 25 ਡਾਲਰ ਦਾ ਭੁਗਤਾਨ ਕਰਨਾ ਹੁੰਦਾ ਹੈ ਜਦੋਂਕਿ ਸਥਾਨਕ ਲੋਕ ਕੇਵਲ 625 ਡਾਲਰ ਦਿੰਦੇ ਹਨ। (ਪੀਟੀਆਈ)