‘ਇਮੀਗ੍ਰੇਸ਼ਨ ’ਤੇ ਟਰੰਪ ਦੀ ਪਾਬੰਦੀ ਅਮਰੀਕੀ ਅਰਥਚਾਰੇ ਲਈ ਹਾਨੀਕਾਰਕ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਚ-1ਬੀ ਵੀਜ਼ਾ ਅਤੇ ਹੋਰ ਗੈਰ ਇਮੀਗੇ੍ਰਸ਼ੇਨ ਵੀਜ਼ਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ

Donald Trump

ਵਾਸ਼ਿੰਗਟਨ, 25 ਜੂਨ : ਐਚ-1ਬੀ ਵੀਜ਼ਾ ਅਤੇ ਹੋਰ ਗੈਰ ਇਮੀਗੇ੍ਰਸ਼ੇਨ ਵੀਜ਼ਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਦਮ ਅਤੇ ਇਮੀਗੇ੍ਰਸ਼ੀਨ ’ਤੇ ਉਨ੍ਹਾਂ ਦੀ ਪਾਬੰਦੀਸ਼ੁਦਾ ਨੀਤੀ ਅਮਰੀਕੀ ਅਰਥਚਾਰੇ ਲਈ ਹਾਨੀਕਾਰਕ ਹੋਵੇਗੀ। ਭਾਰਤ ਅਮਰੀਕਾ ਵਪਾਰ ਪ੍ਰੀਸ਼ਦ ਦੀ ਪ੍ਰਧਾਨ ਨਿਸ਼ਾ ਦੇਸਾਈ ਬਿਸਵਾਲ ਨੇ ਇਕ ਇੰਟਰਵਿਉ ਵਿਚ ਇਹ ਗਲ ਕਹੀ। ਉਨ੍ਹਾਂ ਕਿਹਾ,‘‘ਇਹ ਬਦਕਿਸਮਤੀ ਹੈ।’’

ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਭਾਰਤੀ ਆਈ.ਟੀ ਪੇਸ਼ੇਵਰਾਂ ਦੀ ਪਹਿਲੀ ਪਸੰਦ ਐਚ-1ਬੀ ਵੀਜ਼ਾ ਨਾਲ ਹੀ ਹੋਰ ਵਿਦੇਸ਼ੀ ਵਰਕ ਵੀਜ਼ਾ ਜਾਰੀ ਕਰਨ ’ਤੇ ਇਸ ਸਾਲ ਦੇ ਅੰਤ ਤਕ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਇਹ ਕਦਮ ਲੱਖਾਂ ਅਮਰੀਕੀਆਂ ਦੀ ਮਦਦ ਲਈ ਜ਼ਰੂਰੀ ਹੈ ਜਿਨ੍ਹਾਂ ਨੇ ਮੌਜੂਦਾ ਆਰਥਕ ਸੰਕਟ ਕਾਰਨ ਨੌਕਰੀਆਂ ਗਵਾ ਦਿਤੀਆਂ ਹਨ। ਟਰੰਪ ਦੇ ਇਸ ਕਦਮ ਨਾਲ ਯੂ ਐਸ ਚੈਂਬਰ ਆਫ਼ ਕਾਮਰਸ ਅਤੇ ਯੂਐਸਆਈਬੀਸੀ ਸਹਿਮਤ ਨਹੀਂ ਹੈ। ਬਿਸਵਾਲ ਨੇ ਕਿਹਾ,‘‘ਮੈਨੂੰ ਲਗਦਾ ਹੈ ਕਿ ਪਿਛਲੇ ਕਈ ਸਾਲਾਂ ਵਿਚ ਐਚ-1ਬੀ ਵੀਜ਼ਾ ਅਤੇ ਐਲ-1ਬੀ ਵੀਜ਼ਾ ਤਹਿਤ ਹੋਰ ਦੇਸ਼ਾਂ ਤੋਂ ਉੱਚ ਕੌਸ਼ਲ ਪ੍ਰਾਪਤ ਕਰਮੀਆਂ ਦੀ ਇਮੀਗੇ੍ਰਸ਼ਨ ਨਾਲ ਅਮਰੀਕਾ ਨੂੰ ਖਾਸਕਰ ਤਕਨੀਕ ਦੇ ਖੇਤਰ ਵਿਚ ਖਾਸਾ ਲਾਭ ਹੋਇਆ ਹੈ।’’ (ਪੀਟੀਆਈ)