ਕੋਲੰਬੀਆ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ 'ਤੇ ਹੋਇਆ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਕਿਸੇ ਵੀ ਰਾਸ਼ਟਰਪਤੀ (  President )  ਦੇ ਹਵਾਈ ਜਹਾਜ਼ 'ਤੇ ਸਿੱਧੇ ਹਮਲੇ ਦੀ ਇਹ ਪਹਿਲੀ ਘਟਨਾ ਹੈ

Helicopter carrying President attacked

ਬੁਕਰਮੰਗਾ: ਕੋਲੰਬੀਆ ਦੇ ਰਾਸ਼ਟਰਪਤੀ( President of Colombia)  ਇਵਾਨ ਡਿਊਕ ( Iván Duque Márquez) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੈਨਜ਼ੁਏਲਾ ਦੀ ਸਰਹੱਦ ਨਾਲ ਲੱਗਦੇ ਦੱਖਣੀ ਕੈਟਾਟੰਬੋ ਵਿਚ ਉਸ ਨੂੰ ਅਤੇ ਉਸ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ (Helicopter carrying President attacked) ਉੱਤੇ ਫਾਇਰ ਕੀਤੇ ਗਏ।

ਇਹ ਕਿਸੇ ਵੀ ਰਾਸ਼ਟਰਪਤੀ (  President )  ਦੇ ਹਵਾਈ ਜਹਾਜ਼ 'ਤੇ ਸਿੱਧੇ ਹਮਲੇ ਦੀ ਇਹ ਪਹਿਲੀ ਘਟਨਾ ਹੈ। ਡਿਊਕ ਨੇ ਕਿਹਾ ਕਿ ਹੈਲੀਕਾਪਟਰ ( Helicopter)  ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਸਨ। ਡਿਊਕ ਤੋਂ ਇਲਾਵਾ, ਦੇਸ਼ ਦੇ ਰੱਖਿਆ ਮੰਤਰੀ ਡਿਏਗੋ ਮੌਲਾਨੋ, ਗ੍ਰਹਿ ਮੰਤਰੀ ਡੈਨੀਅਲ ਪਲਾਸੀਓਸ ਅਤੇ ਨੋਰਟੇ ਡੀ ਸੈਂਟੇਂਡਰ ਰਾਜ ਦੇ ਰਾਜਪਾਲ ਸਿਲਵਾਨੋ ਸੇਰਾਨੋ ਹੈਲੀਕਾਪਟਰ ( Helicopter)  ਵਿਚ ਸਵਾਰ ਸਨ।

ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ, “ਮੈਂ ਰਾਸ਼ਟਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਰਾਸ਼ਟਰਪਤੀ ਦੇ ਹੈਲੀਕਾਪਟਰ ( Helicopter) ‘ ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ( Helicopter)   ਵਿਚ ਲੱਗੇ ਉਪਕਰਣਾਂ ਅਤੇ ਉਸਦੀ ਸਮਰੱਥਾ  ਨੇ ਵੱਡੇ ਹਾਦਸੇ ਨੂੰ ਵਾਪਰਨ ਤੋਂ ਰੋਕ ਲਿਆ।