ਸਪੱਟਨਿਕ ਵੀ ਵੈਕਸੀਨ ਲਈ ਭਾਰਤ-ਰੂਸ ਵਿਚਕਾਰ ਗੱਲਬਾਤ ਜਾਰੀ,ਕੀ ਮਿਲੇਗਾ ਨਵਾਂ ਵਿਕਲਪ?

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਰੂਸ ਵਿਚ ਰੂਸ ਦੁਆਰਾ ਵਿਕਸਤ ਕੀਤੀ ਗਈ ਵੈਕਸੀਨ 'ਸਪੱਟਨਿਕ ਵੀ' ਬਾਰੇ ਵਿਚਾਰ ਵਟਾਂਦਰੇ ਚੱਲ ਰਹੇ ਹਨ.....

covid19 vaccine

ਨਵੀਂ ਦਿੱਲੀ: ਭਾਰਤ ਅਤੇ ਰੂਸ ਵਿਚ ਰੂਸ ਦੁਆਰਾ ਵਿਕਸਤ ਕੀਤੀ ਗਈ ਵੈਕਸੀਨ 'ਸਪੱਟਨਿਕ ਵੀ' ਬਾਰੇ ਵਿਚਾਰ ਵਟਾਂਦਰੇ ਚੱਲ ਰਹੇ ਹਨ। ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੁਝ ਮੁੱਢਲੀ ਜਾਣਕਾਰੀ ਇਸ ਸਮੇਂ ਸਾਂਝੀ ਕੀਤੀ ਗਈ ਹੈ ਅਤੇ ਵਿਸਥਾਰ ਜਾਣਕਾਰੀ ਦੀ ਭਾਰਤ ਵਿਚ ਉਡੀਕ ਕੀਤੀ ਜਾ ਰਹੀ ਹੈ। ਇਸਨੂੰ ਗਾਮਾਲੀਆ ਰਿਸਰਚ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਨੇ ਰੂਸ ਦੇ ਸਿੱਧੇ ਨਿਵੇਸ਼ ਫੰਡ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਹ ਟੀਕਾ 11 ਅਗਸਤ ਨੂੰ ਦਰਜ ਕੀਤਾ ਗਿਆ ਸੀ।

 

ਇੱਕ ਪ੍ਰੈਸ ਕਾਨਫਰੰਸ ਵਿੱਚ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, “ਜਿੱਥੋਂ ਤੱਕ ਸਪੱਟਨਿਕ ਵੀ ਦੇ ਟੀਕੇ ਦਾ ਸਬੰਧ ਹੈ, ਭਾਰਤ ਅਤੇ ਰੂਸ ਦਰਮਿਆਨ ਗੱਲਬਾਤ ਚੱਲ ਰਹੀ ਹੈ। ਇਸ ਬਾਰੇ ਕੁਝ ਮੁਢਲੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਕੁਝ ਵਿਸਥਾਰ ਜਾਣਕਾਰੀ ਦੀ ਉਡੀਕ ਹੈ।

ਇਸ ਦੌਰਾਨ, ਭਾਰਤ ਵਿਚ ਤਿੰਨ ਟੀਕੇ ਟੈਸਟਿੰਗ ਦੇ ਵੀ ਉੱਨਤ ਪੜਾਅ ਵਿਚ ਹਨ।
ਸਪੱਟਨਿਕ ਵੀ ਤੇ ਕਿਉਂ ਚਰਚਾ? ਦਰਅਸਲ, ਦਿਮਿਤ੍ਰਿਵ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਲੈਟਿਨ ਅਮਰੀਕਾ, ਏਸ਼ੀਆ ਅਤੇ ਮੱਧ ਪੂਰਬ ਵਿੱਚ ਬਹੁਤ ਸਾਰੀਆਂ ਕੌਮਾਂ ਰਸ਼ੀਅਨ ਟੀਕੇ ਬਣਾਉਣ ਵਿੱਚ ਦਿਲਚਸਪੀ ਰੱਖਦੀਆਂ ਹਨ।

ਟੀਕੇ ਦਾ ਉਤਪਾਦਨ ਬਹੁਤ ਮਹੱਤਵਪੂਰਨ ਵਿਸ਼ਾ ਹੈ। ਫਿਲਹਾਲ ਅਸੀਂ ਭਾਰਤ ਨਾਲ ਸਾਂਝੇਦਾਰੀ ਬਾਰੇ ਵਿਚਾਰ ਕਰ ਰਹੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਗਮਾਲੀਆ ਟੀਕਾ ਪੈਦਾ ਕਰਨ ਦੇ ਸਮਰੱਥ ਹਨ ਅਤੇ ਇਹ ਕਹਿਣਾ ਜ਼ਰੂਰੀ ਹੈ ਕਿ ਇਸ ਟੀਕੇ ਦੇ ਉਤਪਾਦਨ ਲਈ ਭਾਗੀਦਾਰੀ ਸਾਨੂੰ ਇਸ ਦੀ ਮੰਗ ਸਪਲਾਈ ਕਰਨ ਦੇ ਸਮਰੱਥ ਬਣਾਵੇਗੀ।