ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਮਰਾਮੈਨ ਨੂੰ ਵੀ ਕੀਤਾ ਜ਼ਖਮੀ

Tolo News journalist 

 

ਕਾਬੁਲ: ਤਾਲਿਬਾਨ (The Taliban) ਅਫਗਾਨ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਕਾਬੁਲ ਵਿੱਚ ਤਾਲਿਬਾਨ (The Taliban)  ਨੇ ਇੱਕ ਪੱਤਰਕਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਹ ਪੱਤਰਕਾਰ ਟੋਲੋ ਨਿਊਜ਼ ਲਈ ਕੰਮ ਕਰਦਾ  ਹੈ। ਦੱਸ ਦੇਈਏ ਕਿ ਤਾਲਿਬਾਨ ਨੇ ਪਹਿਲਾਂ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਸੀ।

 

 

ਟੋਲੋ ਨਿਊਜ਼ ਦੇ ਪੱਤਰਕਾਰ ਜ਼ਿਆਰ ਯਾਦ ਨੇ ਇਹ ਵੀ ਦੱਸਿਆ ਕਿ ਕਿਵੇਂ ਤਾਲਿਬਾਨ (The Taliban)  ਕਈ ਵਾਰ ਪੱਤਰਕਾਰਾਂ ਨਾਲ ਬੁਰਾ ਵਿਵਹਾਰ ਕਰ ਰਿਹਾ ਹੈ। ਜ਼ਿਆਰ ਯਾਦ ਅਤੇ ਉਸਦੇ ਕੈਮਰਾਮੈਨ  ਸਾਥੀ ਨੂੰ  ਤਾਲਿਬਾਨ (The Taliban)  ਨੇ ਕੁੱਟਿਆ ਸੀ।

 

 

ਇਹ ਵੀ ਪੜ੍ਹੋ: ਕਾਬੁਲ ਹਵਾਈ ਅੱਡੇ 'ਤੇ ਭੁੱਖ ਨਾਲ ਤੜਫ ਰਹੇ ਲੋਕ, 3000 ਰੁਪਏ ਵਿੱਚ ਵਿਕ ਰਹੀ ਪਾਣੀ ਦੀ ਇੱਕ ਬੋਤਲ

ਉਹ ਅਫਗਾਨਿਸਤਾਨ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਬਾਰੇ ਰਿਪੋਰਟਿੰਗ ਕਰ ਰਹੇ ਸਨ। ਇਹ ਲੋਕ ਕਾਬੁਲ ਦੇ ਹਾਜੀ ਯਾਕੂਬ ਚੌਕ ਦੇ ਕੋਲ ਰਿਪੋਰਟਿੰਗ ਕਰ ਰਹੇ ਸਨ। ਜ਼ਿਆਰ ਨੇ ਦੱਸਿਆ ਕਿ ਜਦੋਂ ਉਹ ਫੋਟੋ ਕਲਿਕ ਕਰ ਰਹੇ ਸਨ ਤਾਂ ਤਾਲਿਬਾਨ ਦੇ ਬੰਦੇ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਦਾ ਫੋਨ ਖੋਹ ਲਿਆ। ਫਿਰ ਦੋਵਾਂ ਨੂੰ ਹਥਿਆਰਾਂ ਨਾਲ  ਕੁੱਟਿਆ ਗਿਆ।

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਅੱਜ ਦਿੱਲੀ ਰਵਾਨਾ ਹੋਣਗੇ ਹਰੀਸ਼ ਰਾਵਤ