Ukraine Attack on Russia: ਯੂਕਰੇਨ ਨੇ ਰੂਸ 'ਤੇ ਹੁਣ ਤੱਕ ਦਾ ਕੀਤਾ ਸਭ ਤੋਂ ਵੱਡਾ ਹਮਲਾ, ਉੱਚੀ ਇਮਾਰਤ ਨਾਲ ਟਕਰਾਇਆ ਡਰੋਨ, ਹੋਇਆ ਧਮਾਕਾ
Ukraine Attack on Russia: ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ 'ਚ 9/11 ਦੀ ਤਰਜ਼ 'ਤੇ ਹਮਲਾ ਕੀਤਾ ਹੈ
ukraine-drone-attack-on-russia News: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਯੂਕਰੇਨ ਨੇ ਰੂਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ 'ਚ 9/11 ਦੀ ਤਰਜ਼ 'ਤੇ ਹਮਲਾ ਕੀਤਾ ਹੈ। ਡਰੋਨ ਉਚੀ ਇਮਾਰਤ ਨਾਲ ਟਕਰਾਇਆ ਜਿਸ ਤੋਂ ਬਾਅਦ ਬਹੁਤ ਵੱਡਾ ਧਮਾਕਾ ਹੋਇਆ।
ਇਸ ਵੱਡੇ ਹਮਲੇ 'ਚ ਅੱਧੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਹਮਲੇ 'ਚ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਖੇਤਰੀ ਗਵਰਨਰ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਯੂਕਰੇਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰੂਸ 'ਤੇ ਡਰੋਨ ਨਾਲ ਹਮਲੇ ਕਰ ਰਿਹਾ ਹੈ।
ਟੈਲੀਗ੍ਰਾਮ ਮੈਸੇਜਿੰਗ ਐਪ 'ਤੇ ਸੇਰਾਤੋਵ ਦੇ ਗਵਰਨਰ ਰੋਮਨ ਬੁਸਾਰਗਿਨ ਨੇ ਕਿਹਾ ਕਿ ਰੂਸ ਦੇ ਸਾਰਤੋਵ ਸ਼ਹਿਰ 'ਚ ਇਕ ਘਰ ਨੂੰ ਡਰੋਨ ਨਾਲ ਨੁਕਸਾਨ ਪਹੁੰਚਿਆ, ਜਿਸ 'ਚ ਇਕ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਔਰਤ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਗਵਰਨਰ ਨੇ ਕਿਹਾ ਸੀ ਕਿ ਰਾਜਧਾਨੀ ਮਾਸਕੋ ਤੋਂ ਕਈ ਸੌ ਕਿਲੋਮੀਟਰ ਦੱਖਣ-ਪੂਰਬ ਵਿਚ ਸਥਿਤ ਖੇਤਰ ਦੇ ਪ੍ਰਮੁੱਖ ਸ਼ਹਿਰਾਂ ਸੇਰਾਤੋਵ ਅਤੇ ਏਂਗਲਜ਼ ਵਿਚ ਪ੍ਰਭਾਵਿਤ ਖੇਤਰਾਂ ਵਿਚ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।