ਯੂਕ੍ਰੇਨ 'ਚ ਵੱਡਾ ਜਹਾਜ਼ ਹਾਦਸਾ,25 ਜਵਾਨਾਂ ਦੀ ਮੌਕੇ 'ਤੇ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਧਰਤੀ ਨਾਲ ਟਕਰਾਇਆ ਹਵਾਈ ਫ਼ੌਜ ਦਾ ਜਹਾਜ਼

plane crash

ਯੂਕ੍ਰੇਨ :ਯੂਕ੍ਰੇਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। 28 ਲੋਕਾਂ ਨੂੰ  ਲੈ ਕੇ ਜਾ ਰਿਹਾ ਯੂਕ੍ਰੇਨ ਦਾ ਏਅਰ ਫੋਰਸ ਦਾ ਇੱਕ ਵਿਮਾਨ ਸ਼ੁੱਕਰਵਾਰ ਦੀ ਸ਼ਾਮ ਨੂੰ ਹਾਦਸਾਗ੍ਰਸਤ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ 22 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਲਾਪਤਾ ਹਨ।

ਯੂਕਰੇਨ ਦੇ ਮੰਤਰੀ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ ਅਤੇ ਚਾਲਕ ਦਲ ਦੇ 7 ਮੈਂਬਰ ਵੀ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦੀ ਹੀ ਮੌਕੇ ਦਾ ਦੌਰਾ ਕਰਨਗੇ।