ਗਰਭ 'ਚ ਪਲ ਰਹੇ ਬੱਚਿਆਂ ਦੀ ਪਹਿਲੀ ਵਾਰ ਸਪਾਈਨਲ ਸਰਜਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਗਲੈਂਡ 'ਚ ਜਨਮ ਤੋਂ ਪਹਿਲਾਂ ਦੋ ਬੱਚਿਆਂ ਦੀ ਸਪਾਈਨਲ ਸਰਜਰੀ ਕੀਤੀ ਗਈ.........

For the first time, spinal surgery for babies born in the womb

ਲੰਡਨ  : ਇੰਗਲੈਂਡ 'ਚ ਜਨਮ ਤੋਂ ਪਹਿਲਾਂ ਦੋ ਬੱਚਿਆਂ ਦੀ ਸਪਾਈਨਲ ਸਰਜਰੀ ਕੀਤੀ ਗਈ। ਬ੍ਰਿਟੇਨ 'ਚ ਇਸ ਤਰ੍ਹਾਂ ਦੇ ਆਪ੍ਰੇਸ਼ਨ ਦਾ ਇਹ ਪਹਿਲਾ ਮਾਮਲਾ ਹੈ। 'ਸਪਾਈਨਾ ਬਾਇਫਿਡਾ' ਨਾਂ ਦੀ ਬੀਮਾਰੀ ਵਜੋਂ ਜਾਣੀ ਜਾਂਦੀ ਇਹ ਬੀਮਾਰੀ ਬਹੁਤ ਖਤਰਨਾਕ ਹੁੰਦੀ ਹੈ। ਲੰਡਨ ਯੂਨੀਵਰਸਿਟੀ ਕਾਲਜ ਦੇ ਹਸਪਤਾਲ ਦੀ 30 ਡਾਕਟਰਾਂ ਦੀ ਟੀਮ ਨੇ ਇਸ ਦਾ ਸਫਲ ਆਪ੍ਰੇਸ਼ਨ ਕੀਤਾ, ਜੋ ਲਗਭਗ 90 ਮਿੰਟਾਂ ਤਕ ਚੱਲਿਆ। 'ਸਪਾਈਨਾ ਬਾਇਫਿਡਾ' ਅਜਿਹੀ ਸਥਿਤੀ ਹੈ, ਜਦ ਗਰਭ ਅਵਸਥਾ ਦੌਰਾਨ ਬੱਚੇ ਦੀ ਰੀੜ੍ਹ ਦੀ ਹੱਡੀ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੁੰਦੀ।

ਰੀੜ੍ਹ ਦੀ ਹੱਡੀ 'ਚ ਗੈਪ ਪੈ ਜਾਣ ਕਾਰਨ ਅਜਿਹਾ ਹੁੰਦਾ ਹੈ। ਜਨਮ ਮਗਰੋਂ ਬੱਚੇ ਨੂੰ ਤੁਰਨ-ਫਿਰਨ ਅਤੇ ਸਿੱਧੇ ਖੜ੍ਹੇ ਹੋਣ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਕਾਰਨ ਬੱਚਾ ਦਿਮਾਗੀ ਤੌਰ 'ਤੇ ਵੀ ਕਮਜ਼ੋਰ ਹੋ ਸਕਦਾ ਹੈ। ਵਧੇਰੇ ਕਰਕੇ ਬੱਚਿਆਂ ਦੇ ਜਨਮ ਮਗਰੋਂ ਹੀ ਇਸ ਬੀਮਾਰੀ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ। ਡਾਕਟਰਾਂ ਨੇ 'ਸਪਾਈਨਾ ਬਾਇਫਿਡਾ' ਨਾਲ ਜੂਝ ਰਹੇ ਦੋ ਬੱਚਿਆਂ ਦਾ ਸਫਲ ਆਪ੍ਰੇਸ਼ਨ ਕੀਤਾ ਹੈ।

ਨਵੀਂ ਦਿੱਲੀ 'ਚ ਏਮਜ਼ ਦੇ ਨਿਊਰੋਸਰਜਰੀ ਹੈਡ ਡਾ. ਐਸ. ਐਸ. ਕਾਲੇ ਮੁਤਾਬਕ ਜੇਕਰ ਗਰਭਕਾਲ ਦੀ ਸ਼ੁਰੂਆਤ 'ਚ ਹੀ ਔਰਤਾਂ ਫਾਲਿਕ ਐਸਿਡ ਲੈਂਦੀਆਂ ਹਨ ਤਾਂ ਬੱਚੇ 'ਚ ਜਨਮ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ 50 ਫੀਸਦੀ ਤਕ ਘੱਟ ਹੋ ਜਾਂਦਾ ਹੈ। ਭਾਰਤ 'ਚ ਇਕ ਹਜ਼ਾਰ ਬੱਚਿਆਂ 'ਚੋਂ ਇਕ 'ਚ 'ਸਪਾਈਨਾ ਬਾਇਫਿਡਾ' ਦਾ ਮਾਮਲਾ ਦੇਖਿਆ ਗਿਆ ਹੈ। (ਏਜੰਸੀ)