ਅਮਰੀਕਾ ਵਿਚ ਚੋਣਾਂ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਤਕ 5.87 ਕਰੋੜ ਪੈ ਚੁਕੀਆਂ ਹਨ ਵੋਟਾਂ, ਨਤੀਜਿਆਂ ਵਿਚ ਹੋ ਸਕਦੀ ਹੈ ਦੇਰੀ

image

ਵਾਸ਼ਿੰਗਟਨ, 26 ਅਕਤੂਬਰ : ਅਮਰੀਕਾ ਵਿਚ ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਲਈ ਹੋਣ ਵਾਲੀ ਵੋਟਿੰਗ ਤੋਂ 9 ਦਿਨ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕਾਂ ਨੇ ਈ-ਮੇਲ ਰਾਹੀਂ ਵੋਟਾਂ ਭੇਜ ਕੇ ਅਪਣੇ ਅਧਿਕਾਰ ਦਾ ਪ੍ਰਯੋਗ ਕਰ ਲਿਆ ਹੈ। ਸ਼ੁਰੂਆਤੀ ਵੋਟਿੰਗ ਦੀ ਇਹ ਗਿਣਤੀ 2016 ਦੀ ਤੁਲਨਾ ਵਿਚ ਕਾਫੀ ਜ਼ਿਆਦਾ ਹੈ। ਕਈ ਵੱੜੇ ਸੂਬਿਆਂ ਵਿਚ ਵੋਟਿੰਗ ਪਹਿਲਾਂ ਸ਼ੁਰੂ ਹੋਣ ਕਾਰਨ ਹਾਲ ਹੀ ਦੇ ਦਿਨਾਂ ਵਿਚ ਵੋਟਿੰਗ ਵਿਚ ਕਾਫੀ ਤੇਜ਼ੀ ਆਈ ਹੈ। ਫ਼ਲੋਰਿਡਾ, ਟੈਕਸਾਸ ਅਤੇ ਹੋਰ ਥਾਵਾਂ 'ਤੇ ਸ਼ੁਰੂਆਤੀ ਵੋਟਿੰਗ ਕੇਂਦਰਾਂ ਦੇ ਖੁਲ੍ਹਣ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਿੰਗ ਕੀਤੀ।

image


 ਚੋਣ ਦਫ਼ਤਰਾਂ ਵਿਚ ਲੱਖਾਂ ਨਵੀਆਂ ਵੋਟਾਂ ਦੀਆਂ ਈ ਮੇਲਾਂ ਭੇਜੀਆਂ ਗਈਆਂ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਭੀੜ ਤੋਂ ਬਚਣ ਲਈ ਲੋਕ ਅਜਿਹਾ ਕਰ ਰਹੇ ਹਨ। ਹੁਣ ਤਕ 5.87 ਕਰੋੜ ਵੋਟਾਂ ਜਮ੍ਹਾ ਹੋ ਚੁਕੀਆਂ ਹਨ, ਜੋ 2016 ਵਿਚ ਮੇਲ ਜਾਂ ਨਿਜੀ ਤੌਰ 'ਤੇ ਵੁਟਿੰਗ ਕੇਂਦਰਾਂ 'ਤੇ ਜਾ ਕੇ ਵੋਟਾਂ ਪਾਉਣ ਵਾਲੇ ਲੋਕਾਂ ਤੋਂ ਜ਼ਿਆਦਾ ਹੈ, ਜਿਸ ਦੀ ਗਿਣਤੀ 5.8 ਕਰੋੜ ਸੀ। ਸ਼ੁਰੂਆਤੀ ਵੋਟਿੰਗ ਵਿਚ ਡੈਮੋਕ੍ਰੇਟ ਨੂੰ ਬੜ੍ਹਤ ਮਿਲਦੀ ਦਿਖ ਰਹੀ ਹੈ ਪਰ ਰਿਪਬਲਿਕਨ ਇਸ ਅੰਤਰ ਨੂੰ ਘੱਟ ਕਰਨ ਦੇ ਯਤਨ ਵਿਚ ਜੁਟੇ ਹੋਏ ਹਨ। ਰਿਪਬਲਿਕਨ ਦਾ ਸਮਰਥਨ ਕਰਨ ਵਾਲੇ ਵੋਟਰਾਂ ਨੇ ਵੀ ਪਹਿਲਾਂ ਹੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ ਹਨ। 15 ਅਕਤੂਬਰ ਨੂੰ ਡੈਮੋਕ੍ਰੇਟ ਦੇ ਪੱਖ ਵਿਚ 51 ਫ਼ੀ ਸਦੀ ਵੋਟਾਂ ਪਈਆਂ ਜੋ ਰਿਪਬਲਿਕਨ ਦੇ 25 ਫ਼ੀ ਸਦੀ ਦੀ ਤੁਲਨਾ ਵਿਚ ਕਾਫੀ ਘੱਟ ਹੈ। ਐਤਵਾਰ ਨੂੰ ਡੈਮੋਕ੍ਰੇਟ ਦੀਆਂ ਵੋਟਾਂ ਵਿਚ ਥੋੜ੍ਹੀ ਕਮੀ ਆਈ ਜੋ 51 ਤੋਂ ਗਿਰ ਕੇ 31 ਫ਼ੀ ਸਦੀ ਤਕ ਆ ਗਈ। ਰਾਜ ਅਤੇ ਸਥਾਨਕ ਚੋਣ ਅਧਿਕਾਰੀਆਂ ਵਲੋਂ ਰਿਪੋਰਟ ਕੀਤੇ ਗਏ ਅਤੇ ਏਜੰਸੀ ਵਲੋਂ ਪ੍ਰਾਪਤ ਕੀਤੇ ਗਏ ਸ਼ੁਰੂਆਤੀ ਅੰਕੜਿਆਂ ਤੋਂ ਇਸ ਦਾ ਪਤਾ ਲਗਦਾ ਹੈ ਕਿ ਕਿਹੜੀ ਪਾਰਟੀ ਚੋਣਾਂ ਵਿਚ ਬੜ੍ਹਤ ਹਾਸਲ ਕਰ ਸਕਦੀ ਹੈ। ਰਿਪਬਲਿਕਨ ਦਾ ਸਮਰਥਨ ਕਰਨ ਵਾਲੇ ਜ਼ਿਆਦਾਤਰ ਵੋਟਰਾਂ ਦੀ ਵੋਟਾਂ ਵਾਲੇ ਦਿਨ ਭਾਵ ਤਿੰਨ ਨਵੰਬਰ ਨੂੰ ਵੋਟਾਂ ਪਾਉਣ ਦੀ ਉਮੀਦ ਹੈ। (ਪੀਟੀਆਈ)



ਬੋਸਟਨ ਵਿਚ ਇਕ ਬੈਲਟ ਬਾਕਸ ਵਿਚ ਲੱਗੀ ਅੱਗ

image



ਬੋਸਟਨ, 26 ਅਕਤੂਬਰ : ਅਮਰੀਕਾ ਦੇ ਬੋਸਟਨ ਦੇ ਇਕ ਬੈਲਟ ਬਾਕਸ ਵਿਚ ਐਤਵਾਰ ਅੱਗ ਲੱਗ ਗਈ। ਮੈਸਾਚਸੇਟਸ ਦੇ ਚੋਣ ਅਧਿਕਾਰੀ ਦਾ ਮੰਨਣਾ ਹੈ ਕਿ ਅੱਗ ਜਾਣਬੁਝ ਕੇ ਲਗਾਈ ਗਈ। ਉਸ ਬੈਲਟ ਬਾਕਸ ਵਿਚ 120 ਤੋਂ ਜ਼ਿਆਦ ਵੋਟਾਂ ਸਨ। ਸੂਬੇ ਨੇ ਐਫ਼ਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਮੈਸਾਚਸੇਟਸ ਦੇ ਚੋਣ ਵਿਭਾਗ ਨਾਲ ਜੁੜੇ ਕਾਮਨਵੈਲਥ ਮੰਤਰੀ ਵਿਲੀਅਮ ਮਾਲਵਿਨ ਦੇ ਦਫ਼ਤਰ ਨੇ ਦਸਿਆ ਕਿ ਬੋਸਟਨ ਪਬਲਿਕ ਲਾਇਬ੍ਰੇਰੀ ਦੇ ਬਾਹਰ ਲੱਗੇ ਬੈਲਟ ਬਾਕਸ ਵਿਚ ਤੜਕੇ ਕਰੀਬ ਚਾਰ ਵਜੇ ਅੱਗ ਲੱਗੀ। ਬੋਸਟਨ ਦੇ ਮੇਅਰ ਮਾਰਟੀ ਵਲਾਸ਼ ਅਤੇ ਗਾਲਵਿਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ, ''ਇਹ ਲੋਕਤੰਤਰ ਲਈ ਸ਼ਰਮਨਾਕ ਹੈ, ਅਪਣੇ ਨਾਗਰਿਕ ਜ਼ਿੰਮੇਵਾਰੀ ਦਾ ਪਾਲਣ ਕਰ ਰਹੇ ਵੋਟਰਾਂ ਦਾ ਅਪਮਾਨ ਹੈ ਅਤੇ ਇਕ ਅਪਰਾਧ ਹੈ।'' (ਪੀਟੀਆਈ)