ਦੁਨਿਆ ਦੇ ਅਜਿਹੇ ਪੰਜ ਦੇਸ਼ ਜਿੱਥੇ ਮਿਲਦਾ ਹੈ ਸਸਤਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਨੇ ਦੇ ਗਹਿਣੇ ਦੀਆਂ ਕਿਸਮਾਂ ਕਰ ਦਿੰਦੀਆਂ ਹਨ ਹੈਰਾਨ

Pic

ਮੁੰਬਈ —  ਸੋਨੇ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਸੋਨਾ ਹਰ ਇੱਕ ਦੀ ਲੋੜ ਹੈ । ਸੋਨੋ ਤੋਂ ਬਿਨਾਂ ਹਰ ਵਿਆਕਤੀ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ । ਦੁਬਈ ਇੱਕ ਆਜਿਹਾ ਦੇਸ਼ ਹੈ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ । ਦੁਨੀਆ ਭਰ ਦੇ ਲੋਕ ਇਥੇ  'ਚ ਸੋਨਾ ਖਰੀਦਣ ਲਈ ਆਉਂਦੇ ਹਨ । ਦੁਬਈ ਵਿਚ ਦੀਅਰਾ ਨਾਮ ਦੀ ਇਕ ਜਗ੍ਹਾ ਹੈ, ਜਿਥੇ ਗੋਲਡ ਸਾਊਕ ਖੇਤਰ ਸੋਨੇ ਦੀ ਖਰੀਦਾਰੀ ਦਾ ਕੇਂਦਰ ਮੰਨਿਆ ਜਾਂਦਾ ਹੈ ।

ਇਥੋਂ ਦੇ ਬਾਜ਼ਾਰ ਸੋਨੇ ਨਾਲ ਭਰੇ ਹਨ । ਇਸ ਤੋਂ ਇਲਾਵਾ ਦੁਬਈ ਦੇ ਜ਼ੋਯਲੂਕਾਸ, ਗੋਲਡ ਅਤੇ ਡਾਇਮੰਡ ਪਾਰਕ ਅਤੇ ਮਲਾਬਾਰ ਗੋਲਡ ਵਰਗੇ ਕੁਝ ਬਾਜ਼ਾਰ ਹਨ, ਜਿੱਥੋਂ ਤੁਸੀਂ ਆਸਾਨੀ ਨਾਲ ਘੱਟ ਕੀਮਤ 'ਤੇ ਸੋਨਾ ਖਰੀਦ ਸਕਦੇ ਹੋ । ਇਸ ਤੋਂ ਇਲਾਵਾ ਹੋਰ ਵੀ ਦੇਸ਼ ਹਨ ਜਿਥੇ ਸਸਤਾ ਸੋਨਾ ਖਰੀਦਿਆ ਜਾਂਦਾ ਹੈ । ਥਾਈਲੈਂਡ ਦਾ ਬੈਂਕਾਕ ਵਿਚ ਵੀ ਲੋਕਾਂ ਨੂੰ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਦਿੰਦਾ ਹੈ । ਇੱਥੇ ਤੁਸੀਂ ਬਹੁਤ ਘੱਟ ਮਾਰਜਨ ਨਾਲ ਸੋਨਾ ਪ੍ਰਾਪਤ ਕਰ ਸਕਦੇ ਹੋ । ਇਸ ਦੇ ਨਾਲ ਇਥੇ ਤੁਹਾਨੂੰ ਸੋਨੇ ਦੀ ਕਈ ਕਿਸਮ ਦੀ ਵਰਾਇਟੀ ਵੀ ਮਿਲ ਜਾਵੇਗੀ ।

ਇੱਥੇ ਚਾਈਨਾ ਟਾਊਨ ਵਿਚ ਯਾਵੋਰਾਤ ਰੋਡ ਸੋਨਾ ਖਰੀਦਣ ਲਈ ਸਭ ਤੋਂ ਮਨਪਸੰਦ ਜਗ੍ਹਾ ਹੈ । ਇੱਥੇ ਸੋਨੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ । ਹਾਂਗ ਕਾਂਗ ਦੁਨੀਆ ਭਰ ਵਿਚ ਇਸ ਦੇ ਸ਼ਾਪਿੰਗ ਹੱਬ ਲਈ ਜਾਣਿਆ ਜਾਂਦਾ ਹੈ, ਇਥੇ ਹੋਰ ਚੀਜਾਂ ਦੇ ਨਾਲ -ਨਾਲ ਸੋਨਾ ਵੀ ਬਹੁਤ ਘੱਟ ਕੀਮਤ 'ਤੇ ਮਿਲਦਾ ਹੈ । ਹਾਂਗ ਕਾਂਗ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਸੋਨੇ ਦੇ ਕਾਰੋਬਾਰਾਂ ਵਿੱਚੋਂ ਇੱਕ ਦੇਸ਼ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਇੱਥੇ ਸੋਨੇ ਦੇ ਡਿਜ਼ਾਈਨ ਪੂਰੀ ਦੁਨੀਆ ਵਿਚ ਮਸ਼ਹੂਰ ਹਨ । ਸਵਿਟਜ਼ਰਲੈਂਡ ਪੂਰੀ ਦੁਨੀਆਂ ਵਿਚ ਆਪਣੀਆਂ ਡਿਜ਼ਾਈਨਰ ਘੜੀਆਂ ਲਈ ਮਸ਼ਹੂਰ ਹੈ । ਜਦੋ ਵੀ ਇਸ ਦੇਸ਼ ਦਾ ਨਾਮ ਸਾ਼ਡੀ ਜ਼ੁਬਾਨ ਤੇ ਆਉਂਦਾ ਹੈ ਤਾਂ ਇੱਕਦਮ ਇਸ ਮੁਲਕ ਦੀਆਂ ਬਣੀਆਂ ਘੜੀਆਂ ਸਾਡੇ ਦਿਮਾਗ ਵਿਚ ਆ ਜਾਂਦੀਆਂ ਹਨ ।  ਪਰ ਸੋਨੇ ਦਾ ਵੀ ਇੱਥੇ ਬਹੁਤ ਵੱਡਾ ਵਪਾਰਕ ਕੇਂਦਰ ਹੈ । ਸਵਿਟਜ਼ਰਲੈਂਡ ਦਾ ਜ਼ੁਰੀਖ਼ ਸ਼ਹਿਰ ਆਪਣੇ ਸੋਨੇ ਦੀ ਮਾਰਕੀਟ ਲਈ ਵੀ ਜਾਣਿਆ ਜਾਂਦਾ ਹੈ ।