ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਪਾਕਿਸਤਾਨ ਨੇ ਐਲਾਨਿਆ ਅੱਤਵਾਦੀ
ਸਲਮਾਨ ਖਾਨ ਵੱਲੋਂ ਬਲੋਚਿਸਤਾਨ ਨੂੰ ਅਲੱਗ ਦੇਸ਼ ਦੱਸਣ ’ਤੇ ਭੜਕਿਆ ਪਾਕਿਸਤਾਨ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਾਲ ਹੀ ’ਚ ਸਾਊਦੀ ਅਰਬ ’ਚ ਇਕ ਸ਼ੋਅ ਦੌਰਾਨ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਦੇਸ਼ ਦੱਸਿਆ ਸੀ, ਜਿਸ ਨੂੰ ਲੈ ਕੇ ਗੁਆਢੀ ਦੇਸ਼ ਭੜਕ ਉਠਿਆ ਅਤੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਸਲਮਾਨ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ। ਇਸ ਸਬੰਧੀ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰ ਕਰ ਦਿੱਤਾ ਹੈ।
ਪਾਕਿਸਤਾਨ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਨੂੰ ਫੋਰਥ ਸ਼ਡਿਊਲ ’ਚ ਪਾ ਦਿੱਤਾ ਹੈ ਯਾਨੀ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਇਹ ਲਿਸਟ ਐਂਟੀ ਅੱਤਵਾਦੀ ਐਕਟ ਦੇ ਤਹਿਤ ਆਉਂਦੀ ਹੈ। ਇਸ ’ਚ ਸ਼ਾਮਿਲ ਵਿਅਕਤੀ ’ਤੇ ਪਾਕਿਸਤਾਨ ’ਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਬੰਧ ’ਚ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹਾਲਾਂਕਿ ਸਲਮਾਨ ਖਾਨ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਸਲਮਾਨ ਖਾਨ ਦਾ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋਇਆ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਕਿਹਾ ਕਿ ਬਲੋਚਿਸਤਾਨ ਦੇ ਲੋਕ ਹਨ, ਅਫਗਾਨਿਸਤਾਨ ਦੇ ਲੋਕ ਹਨ, ਪਾਕਿਸਤਾਨ ਦੇ ਲੋਕ ਹਨ। ਹਰ ਕੋਈ ਸਾਊਦੀ ਅਰਬ ’ਚ ਮਿਹਨਤ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਬਿਆਨ ’ਚ ਉਨ੍ਹਾਂ ਨੇ ਬਲੋਚਿਸਤਾਨ ਦਾ ਨਾਮ ਪਾਕਿਸਤਾਨ ਤੋਂ ਅਲੱਗ ਲਿਆ। ਸਲਮਾਨ ਖਾਨ ਦੇ ਉਕਤ ਬਿਆਨ ਤੋਂ ਬਾਅਦ ਪਾਕਿਸਤਾਨ ’ਚ ਨਾਰਾਜ਼ਗੀ ਫ਼ੈਲ ਗਈ ਜਦਕਿ ਬਲੋਚਿਸਤਾਨ ਦੇ ਵੱਖਵਾਦੀ ਆਗੂ ਇਸ ਤੋਂ ਖੁਸ਼ ਹਨ ਅਤੇ ਉਹ ਸਲਮਾਨ ਖਾਨ ਦਾ ਧੰਨਵਾਦ ਕਰ ਰਹੇ ਹਨ।