ਕਰਤਾਰਪੁਰ ਸਾਹਿਬ 'ਚ ਪਾਕਿ ਮੁਸਲਿਮ ਯਾਤਰੀਆਂ ਨੂੰ ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਪਾਕਿਸਤਾਨ ਵਿਚ ਰਹਿ ਰਹੇ ਮੁਸਲਮਾਨਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਹੈ।
ਲਾਹੋਰ(ਬਾਬਰ ਜਲੰਧਰੀ) -ਪਾਕਿਸਤਾਨ ਵਿਚ ਰਹਿ ਰਹੇ ਮੁਸਲਮਾਨਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਹੈ। ਇਸ ਦੇ ਲਈ ਯਾਤਰੀ ਦਾ ਅਸਲ ਪਹਿਚਾਣ ਪੱਤਰ ਹੋਣਾ ਲਾਜਮੀ ਹੈ। ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਲਈ ਐਂਟਰੀ ਫੀਸ 200 ਰੁਪਏ ਹੈ। ਦਰਸ਼ਨੀ ਡਿਊਢੀ ਵਿਚ ਦਾਖਲ ਹੁੰਦੇ ਹੀ ਖੱਬੇ ਪਾਸੇ ਬਣੇ ਜੋੜਾ ਘਰ ਵਿਚ ਜੋੜੇ ਉਤਾਰਨੇ ਜ਼ਰੂਰੀ ਹਨ, ਕਿਸੇ ਵੀ ਸੂਰਤ ਵਿਚ ਜੋੜੇ ਅੰਦਰ ਨਹੀਂ ਜਾਣਗੇ।
ਜੋੜੇ ਉਤਾਰਨ ਤੋਂ ਬਾਅਦ, ਜੋੜਾ ਘਰ ਵਿਚ ਪਏ ਰੁਮਾਲਿਆਂ ਨਾਲ ਜਾਂ ਕਿਸੇ ਹੋਰ ਤਰ੍ਹਾਂ ਸਿਰ ਢਕਣਾ ਲਾਜ਼ਮੀ ਹੈ। ਕਿਸੇ ਵੀ ਸੂਰਤ ਵਿਚ ਕਰਤਾਰਪੁਰ ਸਾਹਿਬ ਦੇ ਘੇਰੇ ਵਿਚ ਨੰਗੇ ਸਿਰ ਜਾਣਾ ਸਖ਼ਤ ਮਨ੍ਹਾਂ ਹੈ।ਇਸ ਦੇ ਨਾਲ ਹੀ ਲੰਗਰ ਹਾਲ ਵਿਚ ਵੀ ਨੰਗੇ ਸਿਰ ਦਾਖਲ ਹੋਣਾ ਮਨ੍ਹਾਂ ਹੈ। ਲੰਗਰ ਹਾਲ ਵਿਚ ਲੋੜ ਅਨੁਸਾਰ ਹੀ ਖਾਣਾ ਲਓ। ਲੰਗਰ ਹਾਲ ਵਿਚ ਫੋਟੋਆਂ ਆਦਿ ਖਿੱਚਣਾ ਸਖ਼ਤ ਮਨਾਂ ਹੈ। ਲੰਗਰ ਸੇਵਾਦਾਰਾਂ ਵੱਲੋਂ ਵਰਤਾਇਆ ਜਾਂਦਾ ਹੈ।
ਇਸ ਦੇ ਲਈ ਤੁਹਾਨੂੰ ਖੁਦ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਹੈ।ਗੁਰਦੁਆਰਾ ਸਾਹਿਬ ਦੇ ਘੇਰੇ ਅੰਦਰ ਵੀਡੀਓ ਜਾਂ ਟਿਕ-ਟਾਕ ਵੀਡੀਓ ਬਣਾਉਣ ਵੀ ਸਖ਼ਤ ਮਨ੍ਹਾਂ ਹੈ। ਅਜਿਹਾ ਕਰ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਾ ਕਰੋ। ਗੁਰਦੁਆਰਾ ਸਾਹਿਬ ਵਿਚ ਲੱਗੇ ਨਿਰਦੇਸ਼ ਬੋਰਡ ਮੁਤਾਬਕ ਅੰਦਰ ਜਾਓ ਤੇ ਉਸ ‘ਤੇ ਅਮਲ ਕਰੋ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਪੁੱਛ ਪੜ੍ਹਤਾਲ ਲਈ ਹੇਠ ਦਿੱਤੇ ਨੰਬਰ ‘ਤੇ ਸੰਪਰਕ ਕਰੋ।
ਨੋਟ: ਯਾਤਰੀਆਂ ਨੂੰ ਬੇਨਤੀ ਹੈ ਕਿ ਇਹ ਇਕ ਧਾਰਮਕ ਸਥਾਨ ਹੈ। ਤੁਹਾਡੀ ਛੋਟੀ ਜਿਹੀ ਗਲਤੀ ਬਹੁਤ ਵੱਡਾ ਮੁੱਦਾ ਬਣਾ ਸਕਦੀ ਹੈ। ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸਹੀ ਢੰਗ ਨਾਲ ਅਤੇ ਨਿਯਮਾਂ ਵਿਚ ਰਹਿ ਕੇ ਹੀ ਇਸ ਅਸਥਾਨ ਦੇ ਦਰਸ਼ਨ ਕਰੋ।
ਬਾਬਰ ਜਲੰਧਰੀ
(+92 336 445 2355)
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।