ਕੋਰੋਨਾ ਵੈਕਸੀਨ ਦੀ ਘੱਟ ਖ਼ੁਰਾਕ ਦੇਣ 'ਤੇ ਹੋਇਆ 90 ਫ਼ੀ ਸਦੀ ਅਸਰ, ਪੂਰੀ ਖ਼ੁਰਾਕ ਦੇਣ ਤੇ 62 ਫ਼ੀ ਸਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਸਟਰਾਜ਼ੇਨੇਕਾ ਨੇ ਕੋਵਿਡ 19 ਵੈਕਸੀਨ ਦੇ ਪ੍ਰੀਖਣ 'ਚ ਮੰਨੀ ਗ਼ਲਤੀ

image

ਲੰਡਨ, 26 ਨਵੰਬਰ : ਬ੍ਰਿਟੇਨ ਦੀ ਫ਼ਾਰਮਾ ਕੰਪਨੀ ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਅਪਣੀ ਵੈਕਸੀਨ ਦੇ ਪ੍ਰੀਖਣ ਵਿਚ ਗ਼ਲਤੀ ਮੰਨ ਲਈ ਹੈ, ਹਾਲਾਂਕਿ ਇਹ ਗ਼ਲਤੀ ਵੀ ਇਕ ਵਰਦਾਨ ਜਾਪਦੀ ਹੈ। ਇਹ ਇਸ ਲਈ ਕਿਉਂਕਿ ਜਿਨ੍ਹਾਂ ਨੂੰ ਟੈਸਟ ਵਿਚ ਵੈਕਸੀਨ ਦੀ ਘੱਟ ਖ਼ੁਰਾਕ ਦਿਤੀ ਗਈ ਸੀ ਉਨ੍ਹਾਂ 'ਤੇ ਵੈਕਸੀਨ ਦਾ 90 ਫ਼ੀ ਸਦੀ ਅਸਰ ਹੋਇਆ, ਜਦੋਂ ਕਿ ਜਿਨ੍ਹਾਂ ਨੂੰ ਦੋ ਖ਼ੁਰਾਕ ਪੂਰੀ ਦਿਤੀ ਗਈ ਸੀ ਉਨ੍ਹਾਂ 'ਚ ਅਸਰ ਸਿਰਫ਼ 62 ਫ਼ੀ ਸਦੀ ਹੀ ਪਾਇਆ ਗਿਆ। ਹਾਲਾਂਕਿ, ਹੋਣ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਦੇ ਸ਼ੁਰੂਆਤੀ ਦਾਅਵੇ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਹਨ।


ਐਸਟਰਾਜ਼ੇਨੇਕਾ ਨੇ ਬੁਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਗ਼ਲਤੀ ਬਾਰੇ ਦਸਿਆ। ਇਸ ਵਿਚ ਕੁੱਝ ਦਿਨ ਪਹਿਲਾਂ ਕੰਪਨੀ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਸੀ ਕਿ ਪ੍ਰਯੋਗਾਤਮਕ ਟੀਕਾ ਬਹੁਤ ਪ੍ਰਭਾਵਸ਼ਾਲੀ ਹੈ। ਉਸ ਸਮੇਂ ਇਹ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਅਧਿਐਨ ਵਿਚ ਹਿੱਸਾ ਲੈਣ ਵਾਲੇ ਕੁੱਝ ਲੋਕਾਂ ਨੂੰ ਟੀਕੇ ਦੀਆਂ ਦੋ ਖੁਰਾਕਾਂ ਵਿਚੋਂ ਪਹਿਲੀ ਵਾਲੀ 'ਚ ਉਨੀ ਹੀ ਮਾਤਰਾ 'ਚ ਖੁਰਾਕ ਕਿਉਂ ਨਹੀਂ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਅਧਿਐਨ ਵਿਚ ਹਿੱਸਾ ਲੈਣ ਲਈ ਸਵੈਇੱਛਤ ਲੋਕਾਂ ਦੇ ਜਿਸ ਸਮੂਹ ਨੂੰ ਟੀਕੇ ਦੀ ਘੱਟ ਖੁਰਾਕ ਦਿਤੀ ਗਈ, ਉਹ ਉਸ ਸਮੂਹ ਨਾਲੋਂ ਜ਼ਿਆਦਾ ਸੁਰੱਖਿਅਤ ਪ੍ਰਤੀਤ ਹੁੰਦੇ ਹਨ ਜਿਨ੍ਹਾਂ ਨੂੰ ਪੂਰੀ ਖੁਰਾਕ ਦਿਤੀ ਗਈ ਸੀ।

image


ਐਸਟਰਾਜ਼ੇਨੇਕਾ ਨੇ ਕਿਹਾ ਕਿ ਘੱਟ ਖੁਰਾਕ ਲੈਣ ਵਾਲੇ ਸਮੂਹ 'ਚ ਟੀਕਾ 90 ਫ਼ੀ ਸਦੀ ਤਕ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ, ਜਦੋਂਕਿ ਜਿਸ ਸਮੂਹ ਨੂੰ ਪੂਰੀ ਦੋ ਖੁਰਾਕਾਂ ਦਿਤੀਆਂ ਗਈਆਂ ਸੀ, ਉਨ੍ਹਾਂ 'ਚ ਟੀਕਾ 62 ਫ਼ੀ ਸਦੀ ਤਕ ਅਸਰਦਾਰ ਰਿਹਾ। ਕੁੱਲ ਮਿਲਾ ਕੇ, ਦਵਾਈ ਨਿਰਮਾਤਾ ਕੰਪਨੀ ਨੇ ਕਿਹਾ ਟੀਕਾ 70 ਫ਼ੀ ਸਦੀ ਪ੍ਰਭਾਵਸ਼ਾਲੀ ਪ੍ਰਤੀਤ ਹੁੰਦਾ ਹੈ।ਪਰ ਜਿਸ ਢੰਗ ਨਾਲ ਨਤੀਜੇ 'ਤੇ ਪਹੁੰਚਿਆ ਗਿਆ ਹੈ ਅਤੇ ਕੰਪਨੀਆਂ ਨੇ ਜਾਣਕਾਰੀ ਦਿਤੀ ਹੈ, ਉਸ 'ਤੇ ਮਾਹਰਾਂ ਨੇ ਸਵਾਲ ਖੜੇ ਕੀਤੇ ਹਨ। ਜੋ ਬ੍ਰਿਟੇਨ ਅਤੇ ਬ੍ਰਾਜ਼ੀਲ ਵਿਚ ਚੱਲ ਰਹੇ ਵੱਡੇ ਅਧਿਐਨ ਦਾ ਹਿੱਸਾ ਹਨ। ਇਸ ਵਿਚ ਟੀਕੇ ਦੀ ਸੱਭ ਤੋਂ ਵਧੀਆ ਖੁਰਾਕ ਦਾ ਪਤਾ ਲਗਾਇਆ ਜਾਵੇਗਾ। ਨਾਲ ਹੀ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਵੀ ਪ੍ਰੀਖਣ ਕੀਤਾ ਜਾਵੇਗਾ।  (ਪੀਟੀਆਈ)