ਕਤਰ ਵਿਖੇ ਫ਼ੀਫ਼ਾ ਦੇ 'ਫ਼ੈਨ ਪਿੰਡ' ਨੇੜੇ ਲੱਗੀ ਭਿਆਨਕ ਅੱਗ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਅੱਗ ਇੱਕ ਉਸਾਰੀ ਅਧੀਨ ਇਮਾਰਤ 'ਚ ਲੱਗੀ 

Photo

 

ਕਤਰ - ਦ ਸਨ ਦੀ ਰਿਪੋਰਟ ਅਨੁਸਾਰ ਕਤਰ ਦੇ ਵਿਸ਼ਵ ਕੱਪ ਸ਼ਹਿਰ ਲੁਸੈਲ ਵਿੱਚ ਭਿਆਨਕ ਅੱਗ ਲੱਗ ਗਈ ਹੈ। ਫੁਟੇਜ ਵਿੱਚ ਫ਼ੈਨ ਪਿੰਡ ਕੇਟਾਇਫਾਨ ਟਾਪੂ ਉੱਤਰੀ ਦੇ ਨੇੜੇ ਸੰਘਣਾ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।

ਰਿਪੋਰਟ 'ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅੱਗ ਸ਼ਹਿਰ 'ਚ ਇੱਕ ਨਿਰਮਾਣ ਅਧੀਨ ਇਮਾਰਤ 'ਚ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਡਿਫੈਂਸ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

ਇਹ ਅੱਗ ਬੁਨਿਆਦੀ ਢਾਂਚੇ 'ਤੇ ਕੀਤੇ ਬਹੁ-ਗਿਣਤੀ ਕੰਮਾਂ ਤੋਂ ਬਾਅਦ ਆਈ ਹੈ, ਕਿਉਂਕਿ ਕਤਰ ਨੇ ਵਿਸ਼ਵ ਕੱਪ ਦੀ ਤਿਆਰੀ ਲਈ ਲੱਖਾਂ ਰੁਪਏ ਖਰਚ ਕੀਤੇ ਹਨ।

ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਗ ਸਥਾਨਕ ਸਮੇਂ ਮੁਤਾਬਿਕ ਦੁਪਹਿਰ ਤੋਂ ਬਾਅਦ ਲੁਸੈਲ ਸ਼ਹਿਰ ਦੇ ਇੱਕ ਟਾਪੂ 'ਤੇ ਸ਼ੁਰੂ ਹੋਈ। ਸ਼ਨੀਵਾਰ ਦੀ ਸ਼ਾਮ ਅਰਜਨਟੀਨਾ ਅਤੇ ਮੈਕਸੀਕੋ ਵਿਚਾਲੇ ਹੋਏ ਮੈਚ ਸਮੇਤ ਟੂਰਨਾਮੈਂਟ ਦੇ ਅਨੇਕਾਂ ਮੈਚ ਇੱਥੇ ਹੀ ਕਰਵਾਏ ਜਾ ਰਹੇ ਹਨ। 

ਅੱਗ ਦੀ ਥਾਂ ਲੁਸੈਲ ਸਟੇਡੀਅਮ ਤੋਂ ਕਰੀਬ 3.5 ਕਿਲੋਮੀਟਰ ਦੂਰ ਸੀ। ਇਸ ਨਾਲ ਅਸਮਾਨ 'ਚ ਸੰਘਣਾ ਕਾਲਾ ਧੂੰਆਂ ਉੱਠਿਆ, ਜੋ ਕਿ ਕੇਂਦਰੀ ਦੋਹਾ ਦੇ ਇੱਕ ਬਾਜ਼ਾਰ ਤੋਂ ਦਿਖਾਈ ਦੇ ਰਿਹਾ ਸੀ। ਵਿਸ਼ਵ ਕੱਪ ਦੇ ਸੈਂਕੜੇ ਪ੍ਰਸ਼ੰਸਕ ਇੱਥੇ ਦੁਕਾਨਾਂ ਅਤੇ ਰੈਸਟੋਰੈਂਟਾਂ ਵਿੱਚ ਇਕੱਠੇ ਹੋਏ ਸਨ।