ਜਾਨ ਨੂੰ ਖ਼ਤਰੇ ਦੇ ਬਾਵਜੂਦ ਰਾਵਲਪਿੰਡੀ ਰੈਲੀ ‘ਚ ਜਾਣ ਲਈ ਅਡੋਲ ਹਾਂ: ਇਮਰਾਨ ਖਾਨ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਨ ਨੂੰ ਖ਼ਤਰੇ ਦੇ ਬਾਵਜੂਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਰਾਵਲਪਿੰਡੀ ਜਾਣ ਲਈ ਅਡੋਲ ਹਨ।

Imran Khan

ਲਾਹੌਰ: ਅਪਣੀ ਜਾਨ ਨੂੰ ਖ਼ਤਰੇ ਦੇ ਬਾਵਜੂਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਰਾਵਲਪਿੰਡੀ ਜਾਣ ਲਈ ਅਡੋਲ ਹਨ। ਇਹ ਰੈਲੀ ਉਨ੍ਹਾਂ ਦੀ ਪਾਰਟੀ ਵਲੋਂ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਰੇ ਕਿਹਾ ਕਿ ਇਹ ਦੇਸ਼ ਲਈ ‘ਅਹਿਮ ਸਮਾਂ’ ਹੈ ਅਤੇ ਅਸੀਂ ਉਹ ਦੇਸ਼ ਬਣਨਾ ਚਾਹੁੰਦੇ ਹਾਂ ਜਿਸ ਦਾ ਸੁਪਨਾ ਕਾਇਦ-ਏ-ਆਜ਼ਮ ਅਤੇ ਅੱਲਾਮਾ ਇਕਬਾਲ ਨੇ ਦੇਖਿਆ ਸੀ।"

 ਇਮਰਾਨ  ਖਾਨ ਨੇ ਰਾਵਲਪਿੰਡੀ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਕਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦਾ ਇਹ ਪ੍ਰਦਰਸ਼ਨ ਨਵੀਆਂ ਆਮ ਚੋਣਾਂ ਦੀ ਮੰਗ ਲਈ "ਪੂਰੀ ਤਰ੍ਹਾਂ ਸ਼ਾਂਤਮਈ" ਹੋਵੇਗਾ। 3 ਨਵੰਬਰ ਨੂੰ ਖਾਨ 'ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਫਿਲਹਾਲ ਉਹ ਠੀਕ ਹੋ ਰਿਹਾ ਹੈ।

ਸਥਾਨਕ ਮੀਡੀਆ ਮੁਤਾਬਕ ਖ਼ਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਦੇਸ਼ ਦੀ ਖ਼ਾਤਰ ਰਾਵਲਪਿੰਡੀ ਜਾਣ ਲਈ ਅਡੋਲ ਹਨ। ਇਹ ਦੇਸ਼ ਲਈ ਅਹਿਮ ਸਮਾਂ ਹੈ। ਪੀਟੀਆਈ ਦੀ ਪੰਜਾਬ ਇਕਾਈ ਨੇ ਲੰਬੇ ਮਾਰਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਦੋ ਵੱਖ-ਵੱਖ ਕਾਫਲਿਆਂ ਵਿੱਚ ਰਾਵਲਪਿੰਡੀ ਵੱਲ ਮਾਰਚ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਖਾਨ ਨੂੰ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਸ ਦੀ ਜਾਨ ਨੂੰ ਖ਼ਤਰਾ ਹੈ।