ਨਾਈਜੀਰੀਆ ’ਚ ਹਥਿਆਰਬੰਦ ਹਮਲਾਵਰਾਂ ਨੇ ਕੀਤਾ 140 ਲੋਕਾਂ ਦਾ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

17 ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਕਈ ਘਰਾਂ ਨੂੰ ਅੱਗ ਲਾ ਦਿਤੀ ਗਈ

Representative image.

ਅਬੂਜਾ (ਨਾਈਜੀਰੀਆ): ਨਾਈਜੀਰੀਆ ਦੇ ਪਠਾਰੀ ਸੂਬੇ ’ਚ ਕੁੱਝ ਹਥਿਆਰਬੰਦ ਲੋਕਾਂ ਨੇ ਦੂਰ-ਦੁਰਾਡੇ ਸਥਿਤ ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਘੱਟੋ-ਘੱਟ 140 ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।  ਪਠਾਰ ਦੇ ਗਵਰਨਰ ਸੀਬ ਮੁਤਫਾਵਾਂਗ ਨੇ ਮੰਗਲਵਾਰ ਨੂੰ ਸਥਾਨਕ ਟੀ.ਵੀ. ਚੈਨਲਾਂ ਨੂੰ ਦਸਿਆ  ਕਿ ਹਮਲਾਵਰਾਂ ਨੇ ਸਨਿਚਰਵਾਰ ਅਤੇ ਐਤਵਾਰ ਨੂੰ 17 ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਕਈ ਘਰਾਂ ਨੂੰ ਅੱਗ ਲਾ ਦਿਤੀ ਗਈ।

ਉਨ੍ਹਾਂ ਕਿਹਾ ਕਿ ਅੱਜ ਸਵੇਰ ਤਕ ਇਕੱਲੇ ਬੋਕੋ ’ਚ ਕਰੀਬ 100 ਲਾਸ਼ਾਂ ਦੀ ਗਿਣਤੀ ਹੋ ਚੁਕੀ ਹੈ।  ਨਾਈਜੀਰੀਆ ਵਿਚ ਐਮਨੈਸਟੀ ਇੰਟਰਨੈਸ਼ਨਲ ਦੇ ਦਫਤਰ ਨੇ ਕਿਹਾ ਕਿ ਪਠਾਰ ਦੇ ਬੋਕੋਸ ਅਤੇ ਬਾਰਕਿਨ-ਲਾਡੀ ਵਿਚ ਹੁਣ ਤਕ 140 ਮੌਤਾਂ ਦੀ ਪੁਸ਼ਟੀ ਹੋਈ ਹੈ।