Israeli attack in Gaza: ਗਾਜ਼ਾ ’ਚ ਇਜ਼ਰਾਈਲੀ ਹਮਲੇ ’ਚ ਪੰਜ ਫ਼ਲਸਤੀਨੀ ਪੱਤਰਕਾਰਾਂ ਦੀ ਮੌਤ
ਸ਼ਰਨਾਰਥੀ ਕੈਂਪ ’ਚ ਬਣੇ ਹਸਪਤਾਲ ਦੇ ਬਾਹਰ ਇਕ ਕਾਰ ਉੱਤੇ ਹੋਇਆ ਸੀ ਹਮਲਾ
Five Palestinian journalists killed in Israeli attack in Gaza
ਬੀਤੀ ਰਾਤ ਗਾਜ਼ਾ ਪੱਟੀ ਵਿਚ ਇਕ ਹਸਪਤਾਲ ਦੇ ਬਾਹਰ ਇਜ਼ਰਾਈਲੀ ਹਮਲੇ ’ਚ ਪੰਜ ਫ਼ਲਸਤੀਨੀ ਪੱਤਰਕਾਰ ਮਾਰੇ ਗਏ। ਸਿਹਤ ਮੰਤਰਾਲੇ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿਤੀ।
ਇਹ ਹਮਲਾ ਮੱਧ ਗਾਜ਼ਾ ਵਿਚ ਨੁਸੀਰਤ ਸ਼ਰਨਾਰਥੀ ਕੈਂਪ ਵਿਚ ਬਣੇ ਅਲ-ਅਵਦਾ ਹਸਪਤਾਲ ਦੇ ਬਾਹਰ ਇਕ ਕਾਰ ਉੱਤੇ ਹੋਇਆ। ਪੱਤਰਕਾਰ ਸਥਾਨਕ ਕੁਦਸ ਨਿਊਜ਼ ਨੈੱਟਵਰਕ ਲਈ ਕੰਮ ਕਰਦੇ ਸਨ। ਕੁਦਸ ਨਿਊਜ਼ ਨੈੱਟਵਰਕ ਨੇ ਵੀ ਹਮਲੇ ਦੀ ਜਾਣਕਾਰੀ ਦਿਤੀ ਹੈ। ਇਸ ਸਬੰਧੀ ਇਜ਼ਰਾਇਲੀ ਫ਼ੌਜ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਦਖਣੀ ਇਜ਼ਰਾਈਲ ’ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ, ਇਜ਼ਰਾਈਲ ਕਰੀਬ 15 ਮਹੀਨਿਆਂ ਤੋਂ ਕੱਟੜਪੰਥੀ ਸਮੂਹ ਨਾਲ ਜੰਗ ਲੜ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਾਲਾਂਕਿ ਇਸਦੇ ਹਮਲਿਆਂ ਵਿਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਮਾਰੇ ਗਏ ਹਨ।