ਨਾਈਜੀਰੀਆ ਵਿੱਚ ISIS ਦੇ ਠਿਕਾਣਿਆਂ 'ਤੇ ਅਮਰੀਕੀ ਹਵਾਈ ਹਮਲਾ, ਟਰੰਪ ਬੋਲੇ ''ਮਾਰੇ ਗਏ ਅੱਤਵਾਦੀ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ-''ਅਮਰੀਕਾ ਕੱਟੜਪੰਥੀ ਇਸਲਾਮੀ ਅੱਤਵਾਦ ਨੂੰ ਵਧਣ-ਫੁੱਲਣ ਨਹੀਂ ਦੇਵੇਗਾ''

US airstrikes on ISIS bases in Nigeria

 

ਅਮਰੀਕਾ ਨੇ ਵੀਰਵਾਰ ਰਾਤ ਨੂੰ ਨਾਈਜੀਰੀਆ ਵਿੱਚ ISIS ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਰਾਸ਼ਟਰਪਤੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਦੀ ਜਾਣਕਾਰੀ ਦਿੱਤੀ। ਟਰੰਪ ਨੇ ਦੋਸ਼ ਲਗਾਇਆ ਹੈ ਕਿ ISIS ਇਥੇ ਈਸਾਈਆਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਾਰ ਰਿਹਾ ਹੈ।

ਉਸ ਨੇ ਆਈਐਸਆਈਐਸ ਦੇ ਅੱਤਵਾਦੀਆਂ ਨੂੰ "ਅੱਤਵਾਦੀ ਕੂੜਾ" ਦੱਸਦੇ ਹੋਏ ਲਿਖਿਆ ਕਿ ਇਹ ਸੰਗਠਨ ਲੰਬੇ ਸਮੇਂ ਤੋਂ ਨਿਰਦੋਸ਼ ਈਸਾਈਆਂ ਨੂੰ ਮਾਰ ਰਿਹਾ ਹੈ। ਟਰੰਪ ਦੇ ਅਨੁਸਾਰ, ਅਮਰੀਕੀ ਫੌਜ ਨੇ ਇਸ ਕਾਰਵਾਈ ਦੌਰਾਨ ਕਈ ਸਟੀਕ ਹਮਲੇ ਕੀਤੇ।

ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਕੱਟੜਪੰਥੀ ਇਸਲਾਮੀ ਅੱਤਵਾਦ ਨੂੰ ਵਧਣ-ਫੁੱਲਣ ਨਹੀਂ ਦੇਵੇਗਾ। ਪੋਸਟ ਦੇ ਅੰਤ ਵਿੱਚ, ਟਰੰਪ ਨੇ ਲਿਖਿਆ, "ਸਭ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ,ਮਾਰੇ ਗਏ ਅੱਤਵਾਦੀਆਂ ਨੂੰ ਵੀ ਮੁਬਾਰਕਾਂ, ਜੇਕਰ ਈਸਾਈਆਂ ਦੀਆਂ ਹੱਤਿਆਵਾਂ ਜਾਰੀ ਰਹੀਆਂ, ਤਾਂ ਹੋਰ ਅੱਤਵਾਦੀ ਮਾਰੇ ਜਾਣਗੇ।" ਟਰੰਪ ਨੇ ਫੌਜ ਦੀ ਪ੍ਰਸ਼ੰਸਾ ਕਰਦੇ ਹੋਏ ਰੱਖਿਆ ਮੰਤਰਾਲੇ ਨੂੰ 'ਜੰਗ ਵਿਭਾਗ' ਕਿਹਾ ਅਤੇ ਲਿਖਿਆ ਕਿ ਸਿਰਫ਼ ਅਮਰੀਕਾ ਹੀ ਅਜਿਹੀ ਸਟੀਕ ਕਾਰਵਾਈ ਕਰ ਸਕਦਾ ਹੈ।