ਚੀਨ: ਨੌਜਵਾਨ ਨੇ ਕੀਤੀ WHO ਦੀ ਟੀਮ ਨੂੰ ਮਿਲਣ ਦੀ ਮੰਗ, ਪਿਤਾ ਦੀ ਕੋਰੋਨਾ ਨਾਲ ਹੋਈ ਸੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਬਲਯੂਐਚਓ ਦੀ ਟੀਮ ਚੀਨੀ ਵਿਗਿਆਨੀਆਂ ਨਾਲ ਕਰ ਸਕਦੀ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ

WHO

ਚੀਨ: ਚੀਨ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲੇ ਇਕ ਵਿਅਕਤੀ ਦਾ ਪੁੱਤਰ ਵਿਸ਼ਵਵਿਆਪੀ ਮਹਾਂਮਾਰੀ ਦੇ ਵਾਇਰਸ ਦੀ ਸ਼ੁਰੂਆਤ ਬਾਰੇ ਪਤਾ ਲਗਾਉਣ ਲਈ ਚੀਨ ਦੇ ਵੁਹਾਨ ਸ਼ਹਿਰ ਪਹੁੰਚੀ ਡਬਲਯੂਐਚਓ ਦੀ ਟੀਮ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਵਿਅਕਤੀ ਨੇ ਕਿਹਾ ਹੈ ਕਿ ਮਾਹਰਾਂ ਦੀ ਡਬਲਯੂਐਚਓ ਟੀਮ ਨੂੰ ਪ੍ਰਭਾਵਤ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਜਿਨ੍ਹਾਂ 'ਤੇ ਚੀਨੀ ਸਰਕਾਰ ਦੁਆਰਾ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦਾ ਦੋਸ਼ ਹੈ।

ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ, ਚੀਨ ਨੇ ਡਬਲਯੂਐਚਓ ਦੀ ਟੀਮ ਨੂੰ ਵੁਹਾਨ ਸ਼ਹਿਰ ਜਾਣ ਦੀ ਆਗਿਆ ਦਿੱਤੀ ਜਿੱਥੋਂ ਕੋਰੋਨਾ ਵਾਇਰਸ ਦੀ ਲਾਗ ਦੀ ਸ਼ੁਰੂਆਤ ਹੋਈ। ਦੱਸ ਦੇਈਏ ਕਿ ਬੀਜਿੰਗ ਨੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਇਨ੍ਹਾਂ ਮਾਹਰਾਂ ਨੂੰ ਸਬੂਤ ਇਕੱਠੇ ਕਰਨ ਜਾਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਏਗੀ। ਸਿਰਫ ਇਹ ਕਿਹਾ ਹੈ ਕਿ ਟੀਮ ਚੀਨੀ ਵਿਗਿਆਨੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੀ ਹੈ।

ਡਬਲਯੂਐਚਓ ਦੀ ਟੀਮ ਨੂੰ ਮਿਲਣ ਦੀ ਮੰਗ ਕਰਨ ਵਾਲੇ ਝਾਂਗ ਹਾਏ ਨੇ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਡਬਲਯੂਐਚਓ ਦੇ ਮਾਹਰ ਝੂਠ ਫੈਲਾਉਣ ਦਾ ਮਾਧਿਅਮ ਨਹੀਂ ਹੋਣਗੇ। ਝਾਂਗ ਦੇ ਪਿਤਾ ਦੀ ਮੌਤ 1 ਫਰਵਰੀ, 2020 ਨੂੰ ਕੋਰੋਨਾ ਦੀ ਲਾਗ ਕਾਰਨ ਹੋਈ। ਉਸ ਨੇ ਕਿਹਾ, ‘ਅਸੀਂ ਸੱਚ ਦੀ ਭਾਲ ਕਰ ਰਹੇ ਹਾਂ। ਇਹ ਇਕ ਅਪਰਾਧਿਕ ਕੰਮ ਸੀ ਅਤੇ ਮੈਂ ਨਹੀਂ ਚਾਹੁੰਦਾ ਕਿ ਡਬਲਯੂਐਚਓ ਦੀ ਟੀਮ ਚੀਨ ਆ ਕੇ ਇਨ੍ਹਾਂ ਅਪਰਾਧਿਕ ਹਰਕਤਾਂ  ਤੇ ਪਰਦਾ ਪਾਵੇ।