ਆਸਟਰੇਲੀਆ 'ਚ ਵੀ ਗ਼ਰੀਬੀ ਦੀ ਮਾਰ : 13 ਫ਼ੀ ਸਦੀ ਤੋਂ ਵੱਧ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ!

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ੋਸਲ ਸਰਵਿਸ ਕੌਸਲ ਅਤੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਅਧਿਐਨ 'ਚ ਹੋਇਆ ਖੁਲਾਸਾ

file photo

ਪਰਥ : ਆਸਟਰੇਲੀਅਨ ਸ਼ੋਸਲ ਸਰਵਿਸ ਕੌਸਲ ਅਤੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਜਾਰੀ ਸਾਂਝੇ ਅਧਿਐਨ ਅਨੁਸਾਰ ਆਸਟਰੇਲੀਆ ਦੀ 13 ਫ਼ੀ ਸਦੀ ਤੋਂ ਵੱਧ ਆਬਾਦੀ  ਜਿਸ ਵਿਚ 3.2 ਮਿਲੀਅਨ ਤੋਂ ਵੱਧ ਆਸਟਰੇਲੀਆਈ ਗਰੀਬੀ ਵਿਚ ਜੀਅ ਰਹੇ ਹਨ, ਜਿਨ੍ਹਾਂ ਵਿਚੋਂ 770000 ਤੋਂ ਵੱਧ ਬੱਚੇ 15 ਸਾਲ ਤੋਂ ਘੱਟ ਉਮਰ ਦੇ ਹਨ।

ਆਸਟਰੇਲੀਆ 'ਚ ਅੱਠ ਬਾਲਗ਼ਾਂ ਵਿਚੋਂ ਇਕ ਅਤੇ ਛੇ ਵਿਚੋਂ ਇਕ ਬੱਚੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।
ਆਸਟਰੇਲੀਆ ਵਿਚ ਗਰੀਬੀ ਬਾਰੇ ਇਸ ਰਿਪੋਰਟ ਨੇ ਸਰਕਾਰ ਨੂੰ ਭੱਤੇ ਵਿਚ ਵਾਧਾ ਕਰਨ ਅਤੇ ਹੋਰ ਕਿਫਾਇਤੀ ਮਕਾਨ ਬਣਾਉਣ ਲਈ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਸਿਫਾਰਸ਼ ਕੀਤੀ ਹੈ ਤਾਂ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਵਿਕਾਸ ਕਰ ਕੇ ਤੇ ਗਰੀਬੀ ਨੂੰ ਖ਼ਤਮ ਕੀਤੀ ਜਾਵੇ।

ਇਸ ਵੇਲੇ ਆਸਟੇਲੀਆਈ ਸਰਕਾਰ ਅਪਣੇ ਨਾਗਰਿਕਾਂ ਨੂੰ ਪ੍ਰਤੀ ਬਾਲਗ 559 ਡਾਲਰ ਪ੍ਰਤੀ ਪੰਦਰਵਾੜਾ ਰਕਮ ਅਤੇ ਪ੍ਰਤੀ ਮਾਪੇ 604.70 ਡਾਲਰ ਪ੍ਰਤੀ ਪੰਦਰਣਾੜਾ ਰਕਮ ਦਿੰਦੀ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਦਰਾਂ ਨਿਰਵਿਘਨ ਆਰਥਕ ਵਿਕਾਸ ਦੇ ਬਾਵਜੂਦ ਲੱਗਭਗ ਇਕ ਦਹਾਕੇ ਤੋਂ ਸਥਿਰ ਰਹੀਆਂ ਹਨ ਅਤੇ ਇਹ ਵੀ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਤੌਰ 'ਤੇ ਅਮੀਰ ਦੇਸ਼ਾਂ ਦੇ ਮੁਕਾਬਲੇ ਆਸਟਰੇਲੀਆ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ।

ਜਦੋਂ ਅਸੀਂ ਅਪਣੀ ਤੁਲਨਾ ਨਿਊਜੀਲੈਂਡ , ਆਇਰਲੈਂਡ ਅਤੇ ਜਰਮਨੀ ਵਰਗੇ ਵਿਕਸਿਤ ਦੇਸ਼ਾਂ ਨਾਲ ਕਰਦੇ ਹਾਂ , ਉੱਥੇ ਆਸਟਰੇਲੀਆ ਦੀ ਸਥਿਤੀ ਗਰੀਬੀ ਨਾਲ ਨਜਿੱਠਣ ਲਈ ਬਦਤਰ ਹੈ ।